ਅਪਸ਼ਬ‍ਦ ਕਹਿਣ 'ਤੇ ਗੁੱਸੇ 'ਚ ਮਾਂ ਨੇ ਬੇਟੇ ਦੀ ਕਰ ਦਿੱਤੀ ਹੱਤਿਆ

ਖ਼ਬਰਾਂ, ਰਾਸ਼ਟਰੀ

ਤਿਰੂਵਨੰਤਪੁਰਮ: ਕੇਰਲ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇਕ ਔਰਤ ਨੇ ਆਪਣੇ 14 ਸਾਲ ਦੇ ਬੇਟੇ ਦੀ ਗਲਾ ਘੁੱਟਕੇ ਹੱਤਿਆ ਕਰ ਦਿੱਤੀ। ਇੰਨਾ ਹੀ ਨਹੀਂ ਸਬੂਤ ਮਿਟਾਉਣ ਲਈ ਲਾਸ਼ ਨੂੰ ਸਾੜ ਦਿੱਤਾ। ਇਸਦੇ ਬਾਅਦ ਅਗਲੇ ਹੀ ਦਿਨ ਪਤੀ ਦੇ ਨਾਲ ਪੁਲਿਸ ਦੇ ਕੋਲ ਜਾਕੇ ਬੇਟੇ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਾਈ।