ਆਰਐਸਐਸ ਨੇਤਾ ਦਾ ਭੜਕਾਊ ਬਿਆਨ, ਪੁਲਿਸ ਫਾਇਰਿੰਗ 'ਚ 2 ਲੋਕਾਂ ਦੀ ਮੌਤ

ਖ਼ਬਰਾਂ, ਰਾਸ਼ਟਰੀ

ਅਸਮ ਦੇ ਦੀਮੇ ਹਾਸੋ ਜਿਲ੍ਹੇ ਵਿਚ ਆਰਐਸਐਸ ਦੇ ਇਕ ਨੇਤਾ ਦੇ ਭੜਕਾਊ ਬਿਆਨ ਤੋਂ ਉੱਠੇ ਵਿਰੋਧ - ਪ੍ਰਦਰਸ਼ਨ ਨੇ ਹਿੰਸਾ ਦਾ ਰੂਪ ਲੈ ਲਿਆ ਹੈ। ਮਈਬਾਂਗ ਰੇਲਵੇ ਸਟੇਸ਼ਨ ਉਤੇ ਪ੍ਰਦਰਸ਼ਨ ਕਰ ਰਹੇ ਕਰੀਬ ਇਕ ਹਜਾਰ ਲੋਕਾਂ 'ਤੇ ਪੁਲਿਸ ਵਲੋਂ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਨਾਲ ਹੀ ਦਸ ਜਖ਼ਮੀ ਹਨ।

ਪ੍ਰਦਰਸ਼ਨਕਾਰੀ ਆਰਐਸਐਸ ਐਕਟੀਵਿਸਟ ਜਗਦੰਬਾ ਮਾਲ ਤੋਂ ਮੁਆਫੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਸੰਘ ਨੇਤਾ ਨੇ ਹਾਲ ਹੀ ਵਿਚ ਮੀਡੀਆ ਨੂੰ ਦੱਸਿਆ ਸੀ ਕਿ ਨਗਾ ਸਮਝੌਤੇ ਲਈ ਡਰਾਫਟ ਪਲਾਨ ਵਿਚ ਅਸਮ ਦੇ ਦਿਮਾ ਹਸਾਓ ਜਿਲ੍ਹੇ ਨੂੰ ਨਗਾਲਿਮ ਦਾ ਹਿੱਸਾ ਵਿਖਾਇਆ ਗਿਆ ਹੈ। ਇਸਦੇ ਬਾਅਦ ਲੋਕ ਭੜਕ ਗਏ।