ਆਰੂਸ਼ੀ ਹਤਿਆ ਕਾਂਡ : ਅਦਾਲਤ ਨੇ ਅਪਣਾ ਫ਼ੈਸਲਾ ਸੁਰੱਖਿਅਤ ਰਖਿਆ

ਖ਼ਬਰਾਂ, ਰਾਸ਼ਟਰੀ

ਇਲਾਹਾਬਾਦ, 7 ਸਤੰਬਰ : ਇਲਾਹਾਬਾਦ ਹਾਈ ਕੋਰਟ ਨੇ ਆਰੂਸ਼ੀ ਹਤਿਆ ਕਾਂਡ ਮਾਮਲੇ ਵਿਚ ਰਾਜੇਸ਼ ਤਲਵਾਰ ਅਤੇ ਨੁਪੂਰ ਤਲਵਾਰ ਦੁਆਰਾ ਦਾਖ਼ਲ ਅਪੀਲ 'ਤੇ ਅਪਣਾ ਫ਼ੈਸਲਾ ਅੱਜ ਸੁਰੱਖਿਅਤ ਰੱਖ ਲਿਆ। ਤਲਵਾਰ ਜੋੜੇ ਨੇ ਸੀਬੀਆਈ ਅਦਾਲਤ ਦੇ ਉਸ ਹੁਕਮ ਨੂੰ ਚੁਨੌਤੀ ਦਿਤੀ ਹੈ ਜਿਸ ਵਿਚ ਉਨ੍ਹਾਂ ਨੂੰ ਅਪਣੀ ਬੇਟੀ ਆਰੂਸ਼ੀ ਅਤੇ ਘਰੇਲੂ ਨੌਕਰ ਹੇਮਰਾਜ ਦੀ ਹਤਿਆ ਦਾ ਦੋਸ਼ੀ ਠਹਿਰਾਇਆ ਗਿਆ ਹੈ। ਜੱਜ ਬੀ ਕੇ ਨਾਰਾਇਣ ਅਤੇ ਜੱਜ ਏ ਕੇ ਮਿਸ਼ਰਾ ਦੇ ਬੈਂਚ ਨੇ ਨੋਇਡਾ ਵਾਸੀ ਡਾਕਟਰ ਜੋੜੀ ਦੀ ਅਪੀਲ 'ਤੇ ਫ਼ੈਸਲਾ ਸੁਰੱਖਿਅਤ ਰਖਦਿਆਂ ਫ਼ੈਸਲਾ ਸੁਣਾਉਣ ਦੀ ਤਰੀਕ 12 ਅਕਤੂਬਰ ਤੈਅ ਕੀਤੀ। ਆਰੂਸ਼ੀ ਮਈ 2008 ਵਿਚ ਉਸ ਦੇ ਕਮਰੇ ਵਿਚ ਮਰੀ ਹੋਈ ਮਿਲੀ ਸੀ। ਪਹਿਲਾਂ ਸ਼ੱਕ ਦੀ ਸੂਈ ਨੌਕਰ ਹੇਮਰਾਜ ਵਲ ਸੀ ਜਿਹੜਾ ਉਸ ਸਮੇਂ ਲਾਪਤਾ ਸੀ ਪਰ ਦੋ ਦਿਨ ਬਾਅਦ ਮਕਾਨ ਦੀ ਛੱਤ 'ਤੇ ਉਸ ਦੀ ਲਾਸ਼ ਬਰਾਮਦ ਹੋਈ ਸੀ। (ਏਜੰਸੀ)