ਅਸੀਂ ਅਲੱਗ ਮਿੱਟੀ ਦੇ ਬਣੇ ਹਾਂ : ਮੋਦੀ

ਖ਼ਬਰਾਂ, ਰਾਸ਼ਟਰੀ



ਉਦੇਪੁਰ, 29 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਕਿਹਾ, 'ਅਸੀਂ ਕੋਈ ਰਾਜਨੀਤੀ ਨਹੀਂ ਕੀਤੀ ਸਗੋਂ ਅਸੀਂ ਵਿਕਾਸ ਕੀਤਾ ਹੈ ਅਤੇ ਜੋ ਕਿਹਾ ਹੈ, ਉਸ ਨੂੰ ਪੂਰਾ ਕੀਤਾ ਅਤੇ ਅੱਗੇ ਵੀ ਜੋ ਕਹਾਂਗੇ, ਉਸ ਨੂੰ ਪੂਰਾ ਕਰ ਕੇ ਵਿਖਾਵਾਂਗੇ।'
ਪ੍ਰਧਾਨ ਮੰਤਰੀ ਮੋਦੀ ਅੱਜ ਹਲਕੀ ਬਾਰਸ਼ ਵਿਚਕਾਰ ਖੇਡ ਪਿੰਡ ਵਿਚ 15,100 ਕਰੋੜ ਰੁਪਏ ਦੇ ਰਾਜ ਮਾਰਗ ਪ੍ਰਾਜੈਕਟਾਂ ਦੇ ਉਦਘਾਟਨ ਤੋਂ ਬਾਅਦ  ਹੋਏ ਸਮਾਗਮ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ, 'ਅਸੀਂ ਜੋ ਵਾਅਦਾ ਕੀਤਾ ਹੈ, ਉਸ ਨੂੰ ਪੂਰਾ ਕੀਤਾ ਹੈ। ਜਿਹੜੇ ਪ੍ਰਾਜੈਕਟ, ਯੋਜਨਾਵਾਂ ਅਸੀਂ ਸ਼ੁਰੂ ਕੀਤੀਆਂ, ਉਸ ਨੂੰ ਪੂਰ ਕੀਤਾ ਹੈ।' ਪ੍ਰਧਾਨ ਮੰਤਰੀ ਨੇ 12 ਰਾਸ਼ਟਰੀ ਰਾਜਮਾਰਗ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤੇ ਤੇ ਨਾਲ ਹੀ 9490 ਕਰੋੜ ਰੁਪਏ ਦੇ 11 ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਿਆ। ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ,


ਉਨ੍ਹਾਂ ਵਿਚ ਕੋਟਾ ਵਿਚ ਚੰਬਲ ਨਦੀ 'ਤੇ ਬਣਿਆ 6 ਮਾਰਗੀ ਪੁਲ ਸ਼ਾਮਲ ਹੈ ਜਿਸ 'ਤੇ 278 ਕਰੋੜ ਰੁਪਏ ਦਾ ਖ਼ਰਚਾ ਆਇਆ ਹੈ। ਪੁਲ ਸ਼ੁਰੂ ਹੋਣ ਨਾਲ ਭਾਰੀ ਵਾਹਨਾਂ ਨੂੰ ਕੋਟਾ ਸ਼ਹਿਰ ਵਿਚ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਐਲਾਨ ਕਰਨਾ, ਪੱਥਰ ਲਗਵਾਉਣਾ, ਇਹ ਖੇਡ ਸਾਲਾਂ ਤੋਂ ਚਲੀ ਆ ਰਹੀ ਹੈ। ਉਨ੍ਹਾਂ ਕਿਹਾ, 'ਸਾਡੇ ਸਾਹਮਣੇ ਸੱਭ ਤੋਂ ਵੱਡੀ ਚੁਨੌਤੀ ਇਹੀ ਸੀ ਜਿਸ ਨੂੰ ਖ਼ਤਮ ਕਰਨ ਵਿਚ ਜ਼ਬਰਦਸਤ ਤਾਕਤ ਲਾਉਣੀ


ਪਈ ਜਿਸ ਦੀ ਤੁਸੀਂ ਕਲਪਨਾ ਨਹੀਂ ਕਰ ਸਕਦੇ।' ਪ੍ਰਧਾਨ ਮੰਤਰੀ ਨੇ ਸ਼ੁਰੂਆਤੀ ਭਾਸ਼ਨ ਮੇਵਾੜ ਵਿਚ ਦੇਣ ਮਗਰੋਂ ਕਿਹਾ ਕਿ ਸਾਰੇ ਸਿਸਟਮ ਵਿਚ ਏਨੀਆਂ ਬੁਰਾਈਆਂ ਦਾਖ਼ਲ ਹੋ ਗਈਆਂ ਸਨ ਕਿ ਜੇ ਕੋਈ ਆਮ ਇਨਸਾਨ ਹੁੰਦਾ ਤਾਂ ਵੇਖ ਕੇ ਹੀ ਡਰ ਜਾਂਦਾ। ਪਰ ਸਰਕਾਰ ਨੂੰ ਚੁਨੌਤੀਆਂ ਨੂੰ ਚੁਨੌਤੀ ਦੇਣ ਦੀ ਆਦਤ ਵੀ ਹੈ ਅਤੇ ਚੁਨੌਤੀਆਂ ਪ੍ਰਵਾਨ ਕਰਦਿਆਂ ਰਾਹ ਖੋਲ੍ਹਦਿਆਂ ਦੇਸ਼ ਨੂੰ ਅੱਗੇ ਲਿਜਾਣ ਦੀ ਤਾਕਤ ਵੀ ਹੈ।    
  ਪ੍ਰਧਾਨ ਮੰਤਰੀ ਨੇ ਰਾਜਸਥਾਨ ਦੀ ਵੇਲੇ ਦੀ ਕਾਂਗਰਸ ਸਰਕਾਰ ਦੁਆਰਾ ਕਰਵਾਏ ਵਿਕਾਸ ਕੰਮਾਂ ਬਾਰੇ ਕਿਹਾ ਕਿ ਸਾਲ 2006 ਵਿਚ ਚੰਬਲ 'ਤੇ 'ਹੈਂਗਿੰਗ ਬ੍ਰਿਜ' ਦਾ ਨਿਰਮਾਣ ਸ਼ੁਰੂ ਕੀਤਾ ਗਿਆ। ਕੁੱਝ ਕਰੋੜ ਰੁਪਏ ਦੀ ਲਾਗਤ ਨਾਲ ਉਸ ਨੂੰ ਵੀ ਸਾਲ ਵਿਚ ਪੂਰਾ ਨਹੀਂ ਕੀਤਾ ਗਿਆ। ਅਖ਼ੀਰ ਭਾਜਪਾ ਸਰਕਾਰ ਨੇ ਕਰ ਵਿਖਾਇਆ ਅਤੇ ਇਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ। (ਏਜੰਸੀ)