... ਅਤੇ ਰਾਸ਼ਟਰਪਤੀ ਨੇ ਗੁੱਸੇ ਹੋ ਕੇ ਰੋਕ ਦਿਤਾ ਅਪਣਾ ਭਾਸ਼ਨ

ਖ਼ਬਰਾਂ, ਰਾਸ਼ਟਰੀ

ਅਮਰਾਵਤੀ, 27 ਦਸੰਬਰ: ਇੰਡੀਅਨ ਇਕੋਨਾਮਿਕਸ ਐਸੋਸੀਏਸ਼ਨ (ਆਈ.ਈ.ਏ.) ਦੇ ਸੰਮੇਲਨ ਦੌਰਾਨ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਸ ਸਮੇਂ ਨਾਖ਼ੁਸ਼ ਹੋ ਕੇ ਅਪਣਾ ਭਾਸ਼ਨ ਵਿਚਕਾਰ ਹੀ ਰੋਕ ਦਿਤਾ ਜਦੋਂ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੇ ਸੰਬੋਧਨ ਦੌਰਾਨ ਪ੍ਰਤੀਨਿਧੀਆਂ ਨੂੰ ਖਾਣੇ ਦੇ ਪੈਕੇਟ ਵੰਡੇ ਜਾ ਰਹੇ ਹਨ।ਇਸ ਭੁੱਲ ਵਲ ਆਰਗੇਨਾਈਜ਼ਰਾਂ ਦਾ ਧਿਆਨ ਦਿਵਾਉਣ ਲਈ ਕੁੱਝ ਦੇਰ ਤਕ ਅਪਣਾ ਭਾਸ਼ਣ ਹੋਣ ਕੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕਿਹ ਕਿ ਉਹ ਉਨ੍ਹਾਂ ਦਾ ਸੰਬੋਧਨ ਪੂਰਾ ਹੋਦ ਤਕ ਪੈਕੇ ਵੰਡਣਾ ਬੰਦ ਕਰਨ ਕਿਉਂਕਿ ਉਥੇ ਸ਼ੋਰ ਹੋਣ ਲੱਗਾ ਸੀ।