ਅਤਿਵਾਦੀਆਂ ਨੇ ਬੀਐਸਐਫ਼ ਜਵਾਨ ਦੀ ਘਰ ਵਿਚ ਵੜ ਕੇ ਕੀਤੀ ਹਤਿਆ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 28 ਸਤੰਬਰ : ਉਤਰੀ ਕਸ਼ਮੀਰ ਦੇ ਇਜਾਨ ਇਲਾਕੇ ਵਿਚ ਅਤਿਵਾਦੀਆਂ ਨੇ ਅੱਜ ਰਾਤ ਬੀਐਸਐਫ਼ ਦੇ ਜਵਾਨ ਦੀ ਉਸ ਦੇ ਘਰ ਵਿਚ ਵੜ ਕੇ ਹਤਿਆ ਕਰ ਦਿਤੀ ਅਤੇ ਪਰਵਾਰ ਦੇ ਚਾਰ ਜੀਆਂ ਨੂੰ ਜ਼ਖ਼ਮੀ ਕਰ ਦਿਤਾ। ਮਾਰੇ ਗਏ ਜਵਾਨ ਰਮੀਜ਼ ਪਾਰੀ (30) ਦਾ ਸਬੰਧ ਬੀਐਸਐਫ਼ ਦੀ 73ਵੀਂ ਬਟਾਲੀਅਨ ਵਿਚ ਸੀ।
ਪੁਲਿਸ ਨੇ ਦਸਿਆ ਕਿ ਅਤਿਵਾਦੀ ਬੀਐਸਐਫ਼ ਜਵਾਨ ਦੇ ਘਰ ਵਿਚ ਦਾਖ਼ਲ ਹੋਏ ਅਤੇ ਪਰਵਾਰ ਦੇ ਚਾਰ ਜੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਲੱਗੇ। ਬੀਐਸਐਫ਼ ਦੇ ਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਮੀਜ਼ ਦੇ ਪਰਵਾਰ ਦੇ ਚਾਰ ਜੀਅ-ਪਿਤਾ, ਦੋ ਬੇਟੇ ਅਤੇ ਚਾਚੀ ਜ਼ਖ਼ਮੀ ਹਨ। ਜਵਾਨ ਦੀ ਚਾਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਤਿੰਨ ਹੋਰਾਂ ਦੀ ਹਾਲਤ ਗੰਭੀਰ ਹੈ। ਜੰਮੂ ਕਸ਼ਮੀਰ ਦੇ ਡੀਜੀਪੀ ਨੇ ਐਸ ਪੀ ਵੈਦਿਆ ਨੇ ਇਸ ਘਟਨਾ ਨੂੰ ਬੇਰਹਿਮ ਅਤੇ ਅਮਾਨਵੀ ਕਰਾਰ ਦਿਤਾ ਅਤੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦਿਤੀ ਜਾਵੇਗੀ। ਰਮੀਜ਼ ਨੇ ਬੀਐਸਐਫ਼ ਵਿਚ ਛੇ ਸਾਲ ਤਕ ਸੇਵਾ ਦਿਤੀ ਹੈ। (ਏਜੰਸੀ)