ਦੇਹਰਾਦੂਨ : ਉਤਰਾਖੰਡ ਪੀਸੀਐਸ ਜੇ ਦੀ ਪ੍ਰੀਖਿਆ ਵਿਚ ਇਕ ਆਟੋ ਚਾਲਕ ਦੀ ਧੀ ਪੂਨਮ ਟੋਡੀ ਨੇ ਟਾਪ ਕੀਤਾ ਹੈ। ਰਾਜਧਾਨੀ ਦੇਹਰਾਦੂਨ ਦੇ ਨਹਿਰੂ ਇਲਾਕੇ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਪੇਸ਼ੇ ਤੋਂ ਆਟੋ ਚਾਲਕ ਹਨ। ਉਨ੍ਹਾਂ ਦੇ ਬੱਚੇ ਹਨ ਦੋ ਧੀਆਂ ਅਤੇ ਦੋ ਬੇਟੇ। ਉਨ੍ਹਾਂ ਦੀ ਛੋਟੀ ਧੀ ਪੂਨਮ ਨੇ ਪੀਸੀਐਸ ਪਾਸ ਕਰਕੇ ਇਹ ਸਾਬਤ ਕਰ ਦਿੱਤਾ ਹੈ ਬੇਟੀਆਂ ਕਿਸੇ ਤੋਂ ਘੱਟ ਨਹੀਂ ਹਨ। 2010 ਵਿਚ ਦੂਨ ਦੇ ਡੀਏਵੀ ਕਾਲਜ ਤੋਂ ਪੂਨਮ ਨੇ ਐਲਐਲਬੀ ਦੀ ਪਹਿਲੀ ਸ਼੍ਰੇਣੀ ਵਿਚ ਡਿਗਰੀ ਹਾਸਲ ਕੀਤੀ ਹੈ। ਉਹ ਆਪਣੇ ਪਿਤਾ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ। ਉਨ੍ਹਾਂ ਦਾ ਕਹਿਣਾ ਹੈ ਪੀਐਮ ਮੋਦੀ ਜੋ ਬੇਟੀਆਂ ਨੂੰ ਪੜਾਉਣ ਦੀ ਗੱਲ ਕਰ ਰਹੇ ਹਨ, ਉਹ ਇਸ ਗੱਲ ਤੋਂ ਕਾਫ਼ੀ ਪ੍ਰਭਾਵਿਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੇਟੀਆਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ।