ਔਖੇ ਹਾਲਾਤ 'ਚ ਸਰਹੱਦ 'ਤੇ ਤੈਨਾਤ ਜਵਾਨਾਂ 'ਤੇ ਮਾਣ: ਰਾਜਨਾਥ

ਖ਼ਬਰਾਂ, ਰਾਸ਼ਟਰੀ

ਅਹਿਮਦਾਬਾਦ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਤਰਕਾਸ਼ੀ ਜ਼ਿਲ੍ਹੇ ਵਿਚ ਉੱਚ ਹਿਮਾਲਿਆਈ ਖੇਤਰ ਵਿਚ ਪੈਂਦੀ ਨੇਲਾਂਗ ਘਾਟੀ ਦੀਆਂ ਚੌਕੀਆਂ 'ਤੇ ਔਖੇ ਹਾਲਾਤ ਵਿਚ ਦੇਸ਼ ਦੀ ਰਾਖੀ ਕਰ ਰਹੇ ਭਾਰਤ ਤਿੱਬਤ ਸਰਹੱਦੀ ਪੁਲਿਸ ਦੇ ਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੂਰੇ ਦੇਸ਼ ਨੂੰ ਇਨ੍ਹਾਂ ਜਵਾਨਾਂ 'ਤੇ ਮਾਣ ਹੈ। 

ਉਤਰਾਖੰਡ ਦੇ ਦੋ ਦਿਨਾ ਦੌਰੇ ਦੇ ਆਖ਼ਰੀ ਦਿਨ ਭਾਰਤ-ਚੀਨ ਸਰਹੱਦ 'ਤੇ ਨੇਲਾਂਗ ਘਾਟੀ ਦਾ ਦੌਰਾ ਕਰਨ ਆਏ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦੌਰੇ ਦਾ ਮਕਸਦ ਉਨ੍ਹਾਂ ਔਖੇ ਹਾਲਾਤ ਨੂੰ ਵੇਖਣਾ ਹੈ ਜਿਨ੍ਹਾਂ ਵਿਚ ਸਾਡੇ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। 

ਉਤਰਕਾਸ਼ੀ ਜ਼ਿਲ੍ਹੇ ਵਿਚ ਭਾਰਤ-ਚੀਨ ਸਰਹੱਦ ਲਾਗੇ ਪੈਂਦੀ ਨੇਲਾਂਗ ਘਾਟੀ ਵਿਚ ਆਈਟੀਬੀਪੀ ਦੀਆਂ ਕਈ ਸਰਹੱਦੀ ਚੌਕੀਆਂ ਹਨ ਜਿਥੇ ਸਿਫ਼ਰ ਤੋਂ ਹੇਠਾਂ ਤਾਪਮਾਨ ਰਹਿੰਦਾ ਹੈ।