ਨਵੀਂ ਦਿੱਲੀ: ਅਯੁੱਧਿਆ ਵਿੱਚ ਰਾਮ ਜਨਮ ਭੂਮੀ ਬਾਬਰੀ ਮਸਜਿਦ ਵਿਵਾਦਿਤ ਢਾਂਚਾ ਢਾਹੇ ਜਾਣ ਦੀ 25ਵੀਂ ਵਰ੍ਹੇ ਗੰਢ ਤੋਂ ਇੱਕ ਦਿਨ ਪਹਿਲਾਂ ਸੁਪਰੀਮ ਕੋਰਟ ਵਿੱਚ ਰਾਮ ਜਨਮ ਸਥਾਨ – ਬਾਬਰੀ ਮਸਜਿਦ ਮਾਲਕੀ ਵਿਵਾਦ ਉੱਤੇ ਮੰਗਲਵਾਰ ਤੋਂ ਆਖਰੀ ਸੁਣਵਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਦਾਲਤ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਅਤੇ ਪਾਰਟੀਆਂ ਦੀਆਂ ਦਲੀਲਾਂ ਦੇ ਮੱਦੇਨਜਰ ਇਹ ਤੈਅ ਕਰੇਗੀ ਕਿ ਅਖੀਰ ਇਸ ਮੁਕੱਦਮੇ ਦਾ ਨਬੇੜਾ ਕਰਨ ਲਈ ਸੁਣਵਾਈ ਨੂੰ ਕਿਵੇਂ ਪੂਰਾ ਕੀਤਾ ਜਾਵੇ ਯਾਨੀ ਹਾਈਕੋਰਟ ਦੇ ਫੈਸਲੇ ਦੇ ਇਲਾਵਾ ਅਤੇ ਕਿੰਨੇ ਤਕਨੀਕੀ ਅਤੇ ਕਾਨੂੰਨੀ ਪੁਆਇੰਟ ਹਨ ਜਿਨ੍ਹਾਂ ‘ਤੇ ਕੋਰਟ ਨੂੰ ਸੁਣਵਾਈ ਕਰਨੀ ਹੈ।