ਬੰਦ ਨੋਟਾਂ ਨੂੰ ਜਮ੍ਹਾਂ ਕਰਵਾਉਣ ਦਾ ਹੋਰ ਮੌਕਾ ਨਹੀਂ ਮਿਲੇਗਾ : ਸਰਕਾਰ

ਖ਼ਬਰਾਂ, ਰਾਸ਼ਟਰੀ


ਨਵੀਂ ਦਿੱਲੀ, 31 ਅਗੱਸਤ: ਵਿੱਤ ਮੰਤਰਾਲਾ ਨੇ 500 ਅਤੇ 1000 ਰੁਪਏ ਦੇ ਬੰਦ ਨੋਟਾਂ ਨੂੰ ਜਮ੍ਹਾਂ ਕਰਵਾਉਣ ਲਈ ਇਕ ਹੋਰ ਮੌਕਾ ਦੇਣ ਦੀ ਉਮੀਦ ਤੋਂ ਇਨਕਾਰ ਕਰ ਦਿਤਾ ਹੈ ਅਤੇ ਸਰਕਾਰ ਹੁਣ ਕਹਿ ਰਹੀ ਹੈ ਕਿ ਉਸ ਨੂੰ ਉਮੀਦ ਸੀ ਕਿ ਬੰਦ ਕੀਤੇ ਗਏ ਪੂਰੇ ਨੋਟ ਬੈਂਕਾਂ 'ਚ ਆ ਜਾਣਗੇ ਜੋ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਹਨ।
ਰਿਜ਼ਰਵ ਬੈਂਕ ਨੇ ਕਲ ਜਾਰੀ ਕੀਤੀ ਸਾਲਾਨਾ ਰੀਪੋਰਟ 'ਚ ਕਿਹਾ ਸੀ ਕਿ 99 ਫ਼ੀ ਸਦੀ ਪੁਰਾਣੇ 500 ਅਤੇ 1000 ਰੁਪਏ ਦੇ ਨੋਟ ਬੈਂਕਾਂ 'ਚ ਵਾਪਸ ਆ ਗਏ ਹਨ। ਇਸ ਦੌਰਾਨ ਕੁੱਝ ਲੋਕਾਂ ਨੇ ਸਰਕਾਰ ਨੂੰ ਉਨ੍ਹਾਂ ਕੋਲ ਬਚੇ ਰਹਿ ਗÂੈ 500 ਅਤੇ 1000 ਰੁਪਏ ਦੇ ਸੀਮਤ ਗਿਣਤੀ 'ਚ ਨੋਟਾਂ ਨੂੰ ਜਮ੍ਹਾਂ ਕਰਵਾਉਣ ਦਾ ਇਕ ਹੋਰ ਮੌਕਾ ਦੇਣ ਦੀ ਮੰਗ ਕੀਤੀ ਹੈ। ਆਰਥਕ ਮਾਮਲਿਆਂ ਦੇ ਸਕੱਤਰ ਐਸ.ਸੀ. ਗਰਗ ਨੇ ਕਿਹਾ, ''ਅਜੇ ਅਜਿਹੀ ਕੋਈ ਸੰਭਾਵਨਾ ਨਹੀਂ ਹੈ।''               (ਪੀਟੀਆਈ)