ਬੰਗਲੁਰੂ, 13 ਸਤੰਬਰ:
ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲਾ ਬੱਚੇ ਦੇ ਕਤਲ ਹੋਣ ਦਾ ਮਾਮਲਾ
ਹਾਲੇ ਸ਼ਾਂਤ ਨਹੀਂ ਹੋਇਆ ਕਿ ਬੰਗਲੌਰੂ ਦੇ ਇਕ ਨਿਜੀ ਸਕੂਲ ਵਿਚ ਚਾਰ ਸਾਲਾ ਬੱਚੀ ਦਾ
ਜਿਸਮਾਨੀ ਸ਼ੋਸ਼ਣ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਕਲ ਜਦ ਕੁੜੀ ਸਕੂਲ ਤੋਂ ਵਾਪਸ
ਘਰ ਪੁੱਜੀ ਤਾਂ ਉਸ ਨੇ ਅਪਣੇ ਮਾਪਿਆਂ ਕੋਲ ਉਲਟੀ ਅਤੇ ਸਿਹਤ ਖ਼ਰਾਬ ਹੋਣ ਦੀ ਸ਼ਿਕਾਇਤ
ਕੀਤੀ। ਪੁਲਿਸ ਨੇ ਦਸਿਆ ਕਿ ਸਿਹਤ ਖ਼ਰਾਬ ਹੋਣ ਦੀ ਸ਼ਿਕਾਇਤ ਤੋਂ ਬਾਅਦ ਕੁੜੀ ਦੇ ਮਾਪਿਆਂ
ਨੇ ਉਸ ਨੂੰ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿਥੇ ਡਾਕਟਰਾਂ ਨੇ ਜਿਸਮਾਨੀ ਸ਼ੋਸ਼ਣ ਹੋਣ
ਦੀ ਪੁਸ਼ਟੀ ਕੀਤੀ।
ਪੁਲਿਸ ਦੇ ਡਿਪਟੀ ਕਮਿਸ਼ਨਰ ਚੇਤਨ ਸਿੰਘ ਰਾਠੌਰ ਨੇ ਦਸਿਆ ਕਿ ਕੁੜੀ
ਦਾ ਮੈਡੀਕਲ ਹੋਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ
ਅਤੇ ਪੁਛਗਿੱਛ ਕਰਨ ਲਈ ਸਕੂਲ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਕੁੜੀ
ਨੇ ਅਪਣੇ ਮਾਪਿਆਂ ਨੂੰ ਦਸਿਆ ਕਿ ਉਸ ਦਾ ਸਕੂਲ ਵਿਚ ਜਿਸਮਾਨੀ ਸ਼ੋਸ਼ਣ ਹੋਇਆ ਪਰ ਸੀਸੀਟੀਵੀ
ਫੁਟੇਜ 9.30 ਵਜੇ ਤੋਂ ਬਾਅਦ ਦੀ ਹੈ ਜੋ ਕੁੜੀ ਦੇ ਬਿਆਨਾਂ ਦੀ ਪੁਸ਼ਟੀ ਨਹੀਂ ਕਰਦੇ।
(ਪੀ.ਟੀ.ਆਈ.)