ਬੈਂਕ ਘਪਲਾ : ਨੀਰਵ ਮੋਦੀ ਦਾ ਸੀਬੀਆਈ ਸਾਹਮਣੇ ਪੇਸ਼ ਹੋਣ ਤੋਂ ਇਨਕਾਰ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 28 ਫ਼ਰਵਰੀ : ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਮੁਲਜ਼ਮ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਸੀਬੀਆਈ ਜਾਂਚ ਵਿਚ ਸਹਿਯੋਗ ਤੋਂ ਇਨਕਾਰ ਕਰ ਦਿਤਾ ਹੈ। ਸੀਬੀਆਈ ਨੇ ਮੋਦੀ ਨੂੰ ਦੋ ਅਰਬ ਡਾਲਰ ਦੇ ਕਥਿਤ ਘਪਲੇ ਵਿਚ ਉਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ।  ਅਧਿਕਾਰੀਆਂ ਨੇ ਦਸਿਆ ਕਿ ਮੋਦੀ ਨੂੰ ਈਮੇਲ ਜ਼ਰੀਏ ਸੰਮਨ ਭੇਜਿਆ ਗਿਆ ਸੀ ਪਰ ਉਸ ਨੇ 'ਵਿਦੇਸ਼ ਵਿਚ ਕੰਮਕਾਜ' ਹੋਣ ਨੂੰ ਕਾਰਨ ਦਸਦਿਆਂ ਪੇਸ਼ ਹੋਣ ਤੋਂ ਇਨਕਾਰ ਕਰ ਦਿਤਾ।

 ਸੀਬੀਆਈ ਨੇ ਅੱਜ ਮੋਦੀ ਨੂੰ ਨਿਰਦੇਸ਼ ਦਿਤਾ ਕਿ ਉਹ ਜਿਸ ਦੇਸ਼ ਵਿਚ ਹੈ, ਉਥੇ ਭਾਰਤੀ ਸਫ਼ਾਰਤਖ਼ਾਨੇ ਨਾਲ ਸੰਪਰਕ ਕਰੇ ਤਾਕਿ ਉਸ ਦੀ ਭਾਰਤ ਯਾਤਰਾ ਦੀ ਵਿਵਸਥਾ ਕੀਤੀ ਜਾ ਸਕੇ। ਨੀਰਵ ਮੋਦੀ ਦੀਆਂ ਕੰਪਨੀਆਂ ਨੇ ਪੰਜਾਬ ਨੈਸ਼ਨਲ ਬੈਂਕ ਤੇ ਹੋਰ ਬੈਂਕਾਂ ਤੋਂ ਕਰੀਬ 12 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਸੀ ਪਰ ਉਹ ਕਰਜ਼ਾ ਮੋੜੇ ਬਿਨਾਂ ਹੀ ਵਿਦੇਸ਼ ਭੱਜ ਗਿਆ। (ਏਜੰਸੀ)