ਸਾਲ 2018 ਦਾ ਬਜਟ ਪੇਸ਼ ਹੋਣ ਵਿਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਸਰਕਾਰ ਨੇ ਬਜਟ ਨੂੰ ਪੇਸ਼ ਕਰਨ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। 2019 ਵਿਚ ਹੋਣ ਵਾਲੇ ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਆ ਰਹੇ ਇਸ ਬਜਟ ਦੇ ਲੁਭਾਊ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਅਜਿਹੇ ਵਿਚ ਇਸ ਬਜਟ 'ਚ ਸਰਕਾਰ ਦਾ ਫੋਕਸ ਆਮ ਆਦਮੀ ਨੂੰ ਕਈ ਮੋਰਚਿਆਂ 'ਤੇ ਰਾਹਤ ਦੇਣ 'ਤੇ ਹੋ ਸਕਦਾ ਹੈ।
ਬਜਟ 'ਚ ਵਿੱਤ ਮੰਤਰੀ ਅਰੁਣ ਜੇਟਲੀ ਜੀਐਸਟੀ ਨੂੰ ਲੈ ਕੇ ਇਨਕਮ ਟੈਕਸ ਸਲੈਬ ਘਟਾਉਣ ਸਮੇਤ ਕਈ ਬਦਲਾਅ ਆਮ ਆਦਮੀ ਦੇ ਹੱਕ ਵਿਚ ਕਰ ਸਕਦੇ ਹਨ। ਇਸ ਬਜਟ ਵਿਚ ਸਰਕਾਰ ਤੁਹਾਡੇ ਲਈ ਘਰ ਖਰੀਦਣਾ ਸਸਤਾ ਕਰ ਸਕਦੀ ਹੈ। ਲੋਕਸਭਾ ਚੋਣ ਤੋਂ ਠੀਕ ਪਹਿਲਾਂ ਆ ਰਹੇ ਇਸ ਬਜਟ ਨਾਲ ਇਹ 5 ਸੌਗਾਤਾਂ ਮਿਲਣ ਦੀ ਉਮੀਦ ਹੈ।