ਬਾਂਦਰ ਤੋਂ ਮਨੁੱਖ ਦੇ ਰੂਪ 'ਚ ਵਿਕਾਸ ਦੇ ਡਾਰਵਿਨ ਦੇ ਸਿਧਾਂਤ 'ਤੇ ਮੰਤਰੀ ਦੇ ਬਿਆਨ ਨਾਲ ਵਿਗਿਆਨੀ ਅਸਹਿਮਤ

ਖ਼ਬਰਾਂ, ਰਾਸ਼ਟਰੀ

ਚਾਰਲਸ ਡਾਰਵਿਨ ਦੀ ਮਨੁੱਖ ਦੀ ਉਤਪਤੀ ਨਾਲ ਜੁੜੇ ਸਿਧਾਂਤ 'ਤੇ ਕੇਂਦਰੀ ਮੰਤਰੀ ਸੱਤਿਅਪਾਲ ਸਿੰਘ ਨਾਲ ਕੀਤੀ ਗਈ ਟਿੱਪਣੀ ਉਤੇ ਕਈ ਭਾਰਤੀ ਵਿਗਿਆਨੀਆਂ ਨੇ ਅਸਹਿਮਤੀ ਜਤਾਈ ਹੈ।

ਮੰਤਰੀ ਨੇ ਡਾਰਵਿਨ ਦੀ ਇਸ ਥਿਓਰੀ ਨੂੰ ਵਿਗਿਆਨੀ ਤਰੀਕੇ ਨਾਲ ਗਲਤ ਦੱਸਿਆ ਸੀ ਜਿਸ 'ਤੇ ਭਾਰਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਬਿਆਨ ਕਿਸੇ ਵਿਗਿਆਨੀ ਆਧਾਰ ਦੇ ਦਿੱਤੇ ਹਨ। ਨਾਲ ਹੀ ਵਿਗਿਆਨੀਆਂ ਨੇ ਮੰਤਰੀ ਦੀ ਉਸ ਮੰਗ ਉਤੇ ਵੀ ਵਿਰੋਧ ਜਤਾਇਆ ਹੈ ਜਿਸ ਵਿਚ ਸਕੂਲ ਅਤੇ ਕਾਲਜ ਦੇ ਕੋਰਸ ਵਿਚ ਬਦਲਾਅ ਕੀਤੇ ਜਾਣ ਦੀ ਗੱਲ ਕਹੀ ਗਈ ਹੈ।