ਰਾਜਕੋਟ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੇਟੇ ਨੇ ਆਪਣੀ ਮਾਂ ਨੂੰ ਛੱਤ ਤੋਂ ਸੁੱਟਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦੀ ਮਾਂ ਨੂੰ ਬਰੇਨ ਹੈਮਰੇਜ ਸੀ। ਉਹ ਚਲਣ ਫਿਰਨ ਵਿਚ ਲਾਚਾਰ ਸੀ। ਮਾਂ ਦੀ ਦੇਖਭਾਲ ਅਤੇ ਇਲਾਜ ਤੋਂ ਤੰਗ ਆਕੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਮਿਲੀ ਜਾਣਕਾਰੀ ਦੇ ਅਨੁਸਾਰ, ਰਾਜਕੋਟ ਦੇ ਗਾਂਧੀਗਰਾਮ ਦੇ ਦਰਸ਼ਨ ਏਵੇਨਿਊ ਵਿਚ ਰਹਿਣ ਵਾਲੀ ਜੈਸ਼ਰੀਬੇਨ ਵਿਨੋਦਭਾਈ ਨਾਥਵਾਨੀ ਦੀ ਬਿਲਡਿੰਗ ਦੀ ਛੱਤ ਤੋਂ ਡਿੱਗਣ ਦੇ ਬਾਅਦ ਮੌਤ ਹੋ ਗਈ ਸੀ। ਇਹ ਘਟਨਾ ਕਰੀਬ ਦੋ ਮਹੀਨਾ ਪਹਿਲਾਂ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਨੂੰ ਆਤਮਹੱਤਿਆ ਮੰਨ ਕੇ ਫਾਇਲ ਬੰਦ ਕਰ ਦਿੱਤੀ ਸੀ।