ਭਾਈ ਜੰਮੂ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਖ਼ਬਰਾਂ, ਰਾਸ਼ਟਰੀ

ਸਾਹਨੇਵਾਲ, 12 ਦਸੰਬਰ (ਲਾਲ ਸਿੰਘ ਮਾਂਗਟ) : ਥਾਣਾ ਮਲੌਦ ਅਧੀਨ ਪੈਂਦੀ ਪੁਲਿਸ ਚੌਕੀ ਸਿਆੜ ਦੇ ਏਰੀਏ ਦੇ ਨਾਮ ਚਰਚਾ ਘਰ ਜਗੇੜਾ ਵਿਚ 25 ਫ਼ਰਵਰੀ 2017 ਨੂੰ ਪਿਉ-ਪੁੱਤ, ਰਮੇਸ ਕੁਮਾਰ ਅਤੇ ਸਤਪਾਲ ਸ਼ਰਮਾ ਦਾ ਕਤਲ ਹੋ ਗਿਆ ਸੀ। ਸਿਰਸਾ ਪ੍ਰੇਮੀਆਂ ਵਲੋਂ ਪੁਲਿਸ ਉੱਪਰ ਦਬਾਅ ਬਣਾਉਣ ਲਈ ਲੁਧਿਆਣਾ-ਸੰਗਰੂਰ ਮੁੱਖ ਸੜਕ ਉਪਰ ਧਰਨਾ ਲਾਇਆ ਅਤੇ ਮ੍ਰਿਤਕਾਂ ਦੀਆਂ ਲਾਸਾਂ ਰੱਖ ਕੇ ਕੀਤੇ ਜਾ ਰਹੇ ਮੁਜ਼ਾਹਰੇ ਨੂੰ ਖੰਨਾ ਪੁਲਿਸ ਹੀ ਨਹੀਂ ਪੂਰੇ ਪੰਜਾਬ ਦੀ ਪੁਲਿਸ ਵਲੋਂ ਸ਼ਾਤ ਕਰਨ ਲਈ ਮ੍ਰਿਤਕ ਦੇ ਪ੍ਰਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਲੱਖਾਂ ਰੁਪਏ ਨਕਦ ਦੇ ਕੇ ਧਰਨਾ ਚੁਕਾਇਆ ਸੀ। ਪੁਲਿਸ ਨੇ ਮ੍ਰਿਤਕ ਸਤਪਾਲ ਸ਼ਰਮਾ ਦੇ ਬੇਟੇ ਦੇ ਬਿਆਨਾ 'ਤੇ ਦੋਸ਼ੀਆਂ ਖਿਲਾਫ ਐਫ.ਆਈ.ਆਰ ਨੰਬਰ 13 ਭਾਰਤੀ ਦੰਡਵਾਲੀ 302 ਅਧੀਨ ਦਰਜ ਕੀਤੀ ਸੀ। ਪੁਲਿਸ ਹਰਦੀਪ ਸਿੰਘ ਸ਼ੇਰਾ ਨੂੰ ਜਗੇੜਾਂ ਕਾਂਡ ਦਾ ਪੁਲਿਸ ਮੁੱਖ ਦੋਸ਼ੀ ਮੰਨ ਰਹੀ ਹੈ, ਉਸ ਦੇ ਮਾਮੇ ਦੇ ਪੁੱਤਰ ਅਮਰਿੰਦਰ ਸਿੰਘ ਮਿੰਟੂ ਵਾਸੀ ਸਲਾਣਾ ਦੁੱਲਾ ਸਿੰਘ ਵਾਲਾ ਉਸ ਦੇ ਸਾਥੀ ਮਨਪ੍ਰੀਤ ਸਿੰਘ ਉਰਫ ਮਨੀ ਥਾਣਾ ਸਦਰ ਖੰਨਾ ਅਤੇ ਰਵੀਪਾਲ ਭੂੰਡਾ ਵਾਸੀ ਪਾਇਲ ਨੂੰ ਮਲੌਦ ਪੁਲਿਸ ਵੱਲੋਂ ਪ੍ਰੋਡੇਕਸ਼ਨ ਵਰੰਟਾਂ 'ਤੇ ਲਿਆਂਦਾ ਸੀ। ਮਲੌਦ ਪੁਲਿਸ ਨੇ ਕੀਤੀ ਜਾਂਚ ਦੇ ਵੇਰਵੇ ਜਨਤਕ ਨਹੀ ਕੀਤੇ ਪ੍ਰੰਤੂ ਜਗੇੜਾ ਕਾਂਡ ਵਿਚ ਵਰਤੇ ਹਥਿਆਰ, ਉਪਰੋਕਤ ਤਿਨੋਂ ਵਿਅਕਤੀ ਜਿਨ੍ਹਾਂ ਵਿਚ ਸ਼ੇਰਾ ਦਾ ਨਜ਼ਦੀਕੀ ਰਿਸਤੇਦਾਰ ਅਮਰਿੰਦਰ ਸਿੰਘ ਵੀ ਸ਼ਾਮਲ ਸੀ, ਜੋ ਹਥਿਆਰ ਮੇਰਠ ਤੋਂ ਦਿਵਾ ਕੇ ਲਿਆਏ ਸਨ। ਇਸ ਤੋਂ ਇਲਾਵਾ ਜੋ ਹਰਦੀਪ ਸਿੰਘ ਸ਼ੇਰਾ ਵਾਰਦਾਤਾਂ ਕਰ ਕੇ ਅਮਰਿੰਦਰ ਸਿੰਘ ਨਾਲ ਸਾਂਝੀਆਂ ਕਰਦਾ ਸੀ ਆਦਿ ਬਾਰੇ ਖੰਨਾ ਪੁਲਿਸ ਨੂੰ ਕੀ ਜਾਣਕਾਰੀ ਮਿਲੀ, ਇਸ ਸਬੰਧੀ ਕੁੱਝ ਪਤਾ ਨਹੀਂ ਲੱਗਾ। ਮਲੌਦ ਪੁਲਿਸ ਵਲੋਂ ਉਕਤ ਤਿੰਨਾ ਕਥਿਤ ਦੋਸ਼ੀਆਂ ਨੂੰ ਨਾਭਾ ਜੇਲ ਵਿਚ ਜੁਡੀਸੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਤਾਜ਼ਾ ਸਥਿਤੀ ਅਨੁਸਾਰ ਥਾਣਾ ਮਲੌਦ ਦੀ ਪੁਲਿਸ ਅੱਜ ਭਾਈ ਤਲਜੀਤ ਸਿੰਘ ਜੰਮੂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁਛ-ਗਿੱਛ ਕਰ ਰਹੀ ਹੈ। ਭਾਈ ਜੰਮੂ ਦੇ ਵਕੀਲ ਜਸਵੀਰ ਸਿੰਘ ਔਜਲਾ ਨੇ ਦਸਿਆ ਕਿ ਪੁਲਿਸ ਨੇ ਭਾਈ ਜੰਮੂ ਦਾ ਪਹਿਲਾਂ ਅਦਾਲਤ ਪਾਇਲ ਤੋਂ ਦੋ ਵਾਰ ਰਿਮਾਂਡ ਲਿਆ। ਅੱਜ ਤੀਜੀ ਵਾਰ ਅਦਾਲਤ ਨੇ ਭਾਈ ਜੰਮੂ ਦਾ 14 ਦਸੰਬਰ ਤਕ ਪੁਲਸ ਰਿਮਾਂਡ ਦੇ ਦਿਤਾ ਹੈ।