ਭਾਜਪਾ 8 ਨਵੰਬਰ ਨੂੰ 'ਕਾਲਾ ਧਨ ਵਿਰੋਧੀ ਦਿਵਸ' ਵਜੋਂ ਮਨਾਏਗੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 25 ਅਕਤੂਬਰ : 8 ਨਵੰਬਰ ਨੂੰ ਨੋਟਬੰਦੀ ਦਾ ਇਕ ਸਾਲ ਪੂਰਾ ਹੋਣ 'ਤੇ ਜਿਥੇ ਵਿਰੋਧੀ ਧਿਰ ਨੇ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ, ਉਥੇ ਅੱਜ ਭਾਜਪਾ ਨੇ ਐਲਾਨ ਕੀਤਾ ਕਿ ਉਹ ਇਸ ਦਿਨ ਨੂੰ 'ਕਾਲਾ ਧਨ ਵਿਰੋਧੀ ਦਿਵਸ' ਵਜੋਂ ਮਨਾਏਗੀ।  ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ 8 ਨਵੰਬਰ ਨੂੰ ਭਾਜਪਾ ਦੇ ਆਗੂ ਦੇਸ਼ ਭਰ ਵਿਚ ਕਾਲੇ ਧਨ ਵਿਰੁਧ ਸਰਕਾਰ ਦੁਆਰਾ ਚੁਕੇ ਗਏ ਕਦਮਾਂ ਬਾਰੇ ਲੋਕਾਂ ਨੂੰ ਦਸਣਗੇ।