ਭਾਜਪਾ ਦੇ ਟਾਕਰੇ ਲਈ 'ਤੀਜੇ ਮੋਰਚੇ' ਲਈ ਫਿਰ ਤਿਆਰ ਹੋਣ ਲੱਗੀ ਜ਼ਮੀਨ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 5 ਮਾਰਚ : ਭਾਜਪਾ ਨੂੰ ਸਖ਼ਤ ਟੱਕਰ ਦੇਣ ਲਈ ਵਿਰੋਧੀ ਪਾਰਟੀਆਂ ਦੁਆਰਾ ਆਪਸ ਵਿਚ ਏਕਤਾ ਕਾਇਮ ਕਰਨ ਦੇ ਯਤਨਾਂ ਵਿਚਕਾਰ ਤ੍ਰਿਣਮੂਲ ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਮੁਖੀ ਮਮਤਾ ਬੈਨਰਜੀ ਨੇ ਡੀਐਮਕੇ ਦੇ ਕਾਰਜਕਾਲੀ ਪ੍ਰਧਾਨ ਐਮ ਕੇ ਸਟਾਲਿਨ ਨਾਲ ਸੰਸਦ ਅਤੇ ਸੰਸਦ ਦੇ ਬਾਹਰ ਤਾਲਮੇਲ ਕਰਨ ਲਈ ਗੱਲ ਕੀਤੀ ਹੈ। ਤ੍ਰਿਣਮੂਲ ਦੇ ਰਾਜ ਸਭਾ ਮੈਂਬਰ ਡੇਰੇਕ ਓਬਰਾਇਨ ਨੇ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਮਮਤਾ ਬੈਨਰਜੀ ਵੱਖ ਵੱਖ ਪਾਰਟੀਆਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਅਸੀਂ ਸਹੀ ਰਸਤੇ 'ਤੇ ਹਾਂ। ਟੀਆਰਐਸ ਮੁਖੀ ਕੇ ਚੰਦਰਸ਼ੇਖ਼ਰ ਰਾਉ ਨਾਲ ਗੱਲ ਕਰਨ ਮਗਰੋਂ ਮਮਤਾ ਨੇ ਸਟਾਲਿਨ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਡੇਰੇਕ ਨੇ ਦਸਿਆ ਕਿ ਟੀਆਰਐਸ, ਟੀਡੀਪੀ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ਡੀਐਮਕੇ ਵਿਚਕਾਰ ਸੰਸਦ ਵਿਚ ਵੱਖ ਵੱਖ ਮੁੱਦਿਆਂ 'ਤੇ ਚੰਗਾ ਤਾਲਮੇਲ ਹੈ।