ਨਵੀਂ ਦਿੱਲੀ, 24 ਸਤੰਬਰ :
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੀ ਕੌਮੀ ਕਾਰਜਕਾਰਣੀ ਦੀ ਦੋ ਦਿਨਾ ਬੈਠਕ ਦੇ
ਪਹਿਲੇ ਦਿਨ ਪਾਰਟੀ ਦੀ ਸਾਲ-ਲੰਮੀ ਵਿਸਤਾਰ ਮੁਹਿੰਮ ਦਾ ਜਾਇਜ਼ਾ ਲਿਆ।
ਦੋ ਦਿਨਾ ਬੈਠਕ
ਦਾ ਉਦਘਾਟਨ ਕਰਨ ਮਗਰੋਂ ਸ਼ਾਹ ਨੇ ਅਹੁਦੇਦਾਰਾਂ, ਸੂਬਾਈ ਮੁਖੀਆਂ ਅਤੇ ਸੀਨੀਅਰ ਆਗੂਆਂ
ਨਾਲ ਬੈਠਕ ਕਰ ਕੇ ਉਨ੍ਹਾਂ ਏਜੰਡਿਆਂ, ਮਤਿਆਂ ਆਦਿ ਨੂੰ ਅੰਤਮ ਰੂਪ ਦਿਤਾ ਜਿਹੜੇ 25
ਸਤੰਬਰ ਦੀ ਬੈਠਕ ਵਿਚ ਵਿਚਾਰੇ ਜਾਣੇ ਹਨ। 25 ਸਤੰਬਰ ਨੂੰ ਦੀਨ ਦਿਆਲ ਉਪਾਧਿਆਏ ਦੀ ਜਨਮ
ਵਰ੍ਹੇਗੰਢ ਹੈ। ਪਾਰਟੀ ਦੇ ਜਨਰਲ ਸਕੱਤਰ ਭੁਪਿੰਦਰ ਯਾਦਵ ਨੇ ਕਿਹਾ ਕਿ ਅਹੁਦੇਦਾਰਾਂ ਦੀ
ਬੈਠਕ ਦੌਰਾਨ ਸ਼ਾਹ ਨੇ ਪਿਛਲੇ ਇਕ ਸਾਲ 'ਚ ਪਾਰਟੀ ਦੀ ਕਾਗੁਜ਼ਾਰੀ ਦੀ ਸਮੀਖਿਆ ਕੀਤੀ।
ਇਹ
ਵੀ ਫ਼ੈਸਲਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ 'ਸਵੱਛ ਮਿਸ਼ਨ' ਨੂੰ ਅਗਾਂਹ ਲਿਜਾਣਾ
ਹੈ ਅਤੇ 'ਨਿਊ ਇੰਡੀਆ' ਨੂੰ ਵੀ ਸਫ਼ਲ ਕਰਨਾ ਹੈ। ਕਲ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਵੀ
ਸ਼ਾਮਲ ਹੋਣਗੇ। ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਸਾਰੇ ਚੁਣੇ ਹੋਏ ਵਿਧਾਇਕ ਅਤੇ ਸੰਸਦ
ਮੈਂਬਰ ਵੀ ਸ਼ਾਮਲ ਹੋਣਗੇ ਜਿਵੇਂ 1400 ਵਿਧਾਇਕ, 337 ਸੰਸਦ ਮੈਂਬਰ ਅਤੇ ਸਾਰੇ ਐਮਐਸਸੀਜ਼।
(ਪੀਟੀਆਈ)