ਭਾਰਤ ਦੀ ਪਹਿਲੀ ਮਹਿਲਾ ਫੋਟੋ ਪੱਤਰਕਾਰ ਦਾ 104ਵਾਂ ਜਨਮਦਿਨ ਮਨਾ ਰਿਹਾ ਗੂਗਲ

ਖ਼ਬਰਾਂ, ਰਾਸ਼ਟਰੀ

ਕੌਣ ਸੀ ਹੋਮੀ ਵਿਆਰਵਾਲਾ

ਕੌਣ ਸੀ ਹੋਮੀ ਵਿਆਰਵਾਲਾ

ਕੌਣ ਸੀ ਹੋਮੀ ਵਿਆਰਵਾਲਾ

ਨਵੀਂ ਦਿੱਲੀ: ਮੌਜੂਦਾ ਦੌਰ ਵਿੱਚ ਪੱਤਰਕਾਰਤਾ ਦੇ ਖੇਤਰ ਵਿੱਚ ਔਰਤਾਂ ਦਾ ਹੋਣਾ ਆਮ ਗੱਲ ਹੈ। ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਕਿਸੇ ਮਹਿਲਾ ਦਾ ਫੋਟੋ ਸੰਪਾਦਕ ਹੋਣਾ ਕਿਸੇ ਹੈਰਾਨੀ ਤੋਂ ਘੱਟ ਨਹੀਂ ਸੀ। ਪਰ ਹੋਮੀ ਵਿਆਰਵਾਲਾ ਨੇ ਰੂੜੀਵਾਦੀ ਵਿਚਾਰਧਾਰਾ ਨੂੰ ਪਿੱਛੇ ਛੱਡਦੇ ਹੋਏ ਫੋਟੋ ਜਰਨਲਿਜਮ ਵਿੱਚ ਕਰੀਅਰ ਬਣਾਇਆ ਅਤੇ ਇਸੇ ਤਰ੍ਹਾਂ ਉਹ ਭਾਰਤ ਦੀ ਪਹਿਲੀ ਮਹਿਲਾ ਫੋਟੋ ਸੰਪਾਦਕ ਬਣ ਗਈ। ਅੱਜ ਗੂਗਲ ਹੋਮੀ ਵਿਆਰਵਾਲਾ ਦਾ 104ਵਾਂ ਜਨਮਦਿਨ ਮਨਾ ਰਿਹਾ ਹੈ।

ਕੌਣ ਸੀ ਹੋਮੀ ਵਿਆਰਵਾਲਾ

- 9 ਦਸੰਬਰ 1913 ਨੂੰ ਗੁਜਰਾਤ ਦੇ ਨਵਸਾਰੀ ਵਿੱਚ ਇੱਕ ਮੱਧ ਵਰਗੀਏ ਪਾਰਸੀ ਪਰਿਵਾਰ ਵਿੱਚ ਜਨਮੀ ਹੋਮੀ ਨੇ ਮੁੰਬਈ ਵਿੱਚ ਪੜਾਈ ਪੂਰੀ ਕੀਤੀ। ਸਾਲ 1942 ਵਿੱਚ ਉਨ੍ਹਾਂ ਨੇ ਦਿੱਲੀ ਵਿੱਚ ਬ੍ਰਿਟਿਸ਼ ਇੰਫਰਮੇਂਸ਼ਨ ਸਰਵਿਸੇਜ ਵਿੱਚ ਫੋਟੋਗ੍ਰਾਫਰ ਦੇ ਰੂਪ ਵਿੱਚ ਕੰਮ ਸ਼ੁਰੂ ਕੀਤਾ ਸੀ।