ਨਵੀਂ ਦਿੱਲੀ: ਨੇਪਾਲ, ਬੰਗਲਾਦੇਸ਼ ਅਤੇ ਪਾਕਿਸਤਾਨ ਵੀ ਸਾਡੇ ਤੋਂ ਮਹਿੰਗੇ 112 ਦੇਸ਼ਾਂ ਵਿਚ ਰਹਿਣ ਅਤੇ ਰਟਾਇਰ ਹੋਣ ਦੇ ਮਾਮਲੇ ਵਿਚ ਸਭ ਤੋਂ ਸਸਤੇ ਦੇਸ਼ਾਂ ਵਿਚ ਭਾਰਤ ਦੂਜੇ ਸਥਾਨ ਉਤੇ ਹੈ। ਅਮਰੀਕੀ ਸੰਸਥਾ ਗੋਬੈਂਕਿੰਗਰੇਟਸ ਦੇ ਤਾਜ਼ਾ ਸਰਵੇ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਸ ਵਿਚ ਦੱਖਣੀ ਅਫਰੀਕਾ ਦਾ ਪਹਿਲਾ ਸਥਾਨ ਹੈ।
ਚਾਰ ਮਾਪਦੰਡਾਂ ਦੇ ਆਧਾਰ 'ਤੇ ਹੋਏ ਇਸ ਸਰਵੇ ਵਿਚ ਸਥਾਨਿਕ ਖਰੀਦ ਸ਼ਕਤੀ ਦਾ ਸੂਚਕ, ਮਕਾਨ ਕਿਰਾਇਆ ਸੂਚਕਾ, ਸਾਮਾਨ ਸੂਚਕ ਅਤੇ ਖਪਤਕਾਰ ਮੁੱਲ ਸੂਚਕ ਸ਼ਾਮਿਲ ਹਨ। ਸਾਰੇ ਦੇਸ਼ਾਂ ਦੀ ਤੁਲਨਾ ਇਨ੍ਹਾਂ ਮਾਪਦੰਡਾਂ ਉਤੇ ਨਿਊਯਾਰਕ ਨਾਲ ਕੀਤੀ ਗਈ ਹੈ। ਭਾਰਤ ਆਪਣੇ ਗੁਆਂਢੀ ਦੇਸ਼ਾਂ ਵਿਚ ਵੀ ਸਭ ਤੋਂ ਸਸਤਾ ਹੈ। ਉਥੇ ਹੀ ਸਭ ਤੋਂ ਮਹਿੰਗਾ ਦੇਸ਼ 112ਵੀਂ ਰੈਂਕ ਦੇ ਨਾਲ ਬਰਮੂਡਾ ਹੈ। 111ਵੀਂ ਰੈਂਕ ਬਹਾਮਾਸ ਅਤੇ 110ਵੀਂ ਰੈਂਕ ਹਾਂਗਕਾਂਗ ਦੀ ਹੈ।