ਭਿਖਾਰੀਆਂ ਦੇ ਸਿਰ 'ਤੇ ਰੱਖਿਆ 500 ਰੁਪਏ ਇਨਾਮ

ਖ਼ਬਰਾਂ, ਰਾਸ਼ਟਰੀ

ਹੈਦਰਾਬਾਦ: ਸ਼ਹਿਰ ਨੂੰ ਭਿਖਾਰੀ ਮੁਕਤ ਕਰਨ ਲਈ ਤੇਲੰਗਾਣਾ ਪੁਲਿਸ ਤੇ ਜੇਲ੍ਹ ਵਿਭਾਗ ਨੇ ਨਵੀਂ ਸ਼ੁਰੂਆਤ ਕੀਤੀ ਹੈ। ਇਸ ਤਹਿਤ ਭਿਖਾਰੀ ਦੀ ਖਬਰ ਦੇਣ ਵਾਲੇ ਸਥਾਨਕ ਲੋਕਾਂ ਨੂੰ 25 ਦਸੰਬਰ ਵਾਲੇ ਦਿਨ 500 ਰੁਪਏ ਇਨਾਮ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸੂਬਾ ਪੁਲਿਸ ਤੇ ਜੇਲ੍ਹ ਵਿਭਾਗ ਮਿਲ ਕੇ ਭਿਖਾਰੀ ਮੁਕਤ ਸ਼ਹਿਰ ਬਣਾਉਣ ਲਈ ਮੁਹਿੰਮ ਚਲਾ ਰਹੀਆਂ ਹਨ। ਇਸ ਤਹਿਤ ਭਿਖਾਰੀਆਂ ਨੂੰ ਫਡ਼ ਕੇ ਕਾਉਂਸਲਿੰਗ ਲਈ ਭੇਜਿਆ ਜਾ ਰਿਹਾ ਹੈ।

ਇਸੇ ਸਿਲਸਿਲੇ ਵਿੱਚ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਜੇਲ੍ਹ ਵਿਭਾਗ ਨੇ ਇਸ ਇਨਾਮ ਦਾ ਐਲਾਨ ਕੀਤਾ ਹੈ। ਇਸੇ ਸਾਲ 20 ਅਕਤੂਬਰ ਨੂੰ ਤੇਲੰਗਾਣਾ ਦੇ ਜੇਲ੍ਹ ਵਿਭਾਗ ਨੇ ਹੈਦਰਾਬਾਦ ਦੇ ਭਿਖਾਰੀਆਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਲਈ ਇਹ ਪ੍ਰੋਗਰਾਮ ਚਲਾਇਆ ਸੀ।

ਇਸ ਤਹਿਤ ਜੇਲ੍ਹ ਵਿਭਾਗ ਹੈਦਰਾਬਾਦ ਦੇ ਭਿਖਾਰੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਖਾਸ ਸੁਵਿਧਾ ਲਈ ਚੰਚਲਗੁਡ਼ਾ ਤੇ ਚੇਰਲਾਪੱਲੀ ਜੇਲ੍ਹ ਵਿੱਚ ਕਾਉਂਸਲਿੰਗ ਲਈ ਭੇਜਦਾ ਹੈ। ਜੇਲ੍ਹ ਵਿੱਚ ਹੀ ਇਨ੍ਹਾਂ ਨੂੰ ਰਹਿਣ ਲਈ ਥਾਂ ਦਿੱਤੀ ਜਾਂਦੀ ਹੈ। ਇਨ੍ਹਾਂ ਨੂੰ ਕੈਦੀਆਂ ਵਾਂਗ ਨਹੀਂ ਰੱਖਿਆ ਜਾਂਦਾ। ਇਸ ਲਈ ਆਨੰਦ ਜੇਲ੍ਹ ਵਿੱਚ ਵੀ ਆਨੰਦ ਆਸ਼ਰਮ ਬਣਾਇਆ ਗਿਆ ਹੈ।