ਭਿਖਾਰੀ ਫੜਨ ਵਾਲੇ ਨੂੰ 500 ਰੁਪਏ ਦਾ ਇਨਾਮ, ਸਰਕਾਰ ਨੇ ਸ਼ੁਰੂ ਕੀਤੀ ਇਹ ਯੋਜਨਾ

ਖ਼ਬਰਾਂ, ਰਾਸ਼ਟਰੀ

ਹੈਦਰਾਬਾਦ ਵਿਚ ਮੰਗਤੇ ਫੜਨ ਵਾਲੇ ਨੂੰ 500 ਰੁਪਏ ਇਨਾਮ ਦਿੱਤੇ ਜਾਣਗੇ। ਤੇਲੰਗਾਨਾ ਜੇਲ੍ਹ ਵਿਭਾਗ ਨੇ ਸ਼ਹਿਰ ਨੂੰ ਭਿਖਾਰੀਆਂ ਤੋਂ ਅਜ਼ਾਦ ਕਰਨ ਲਈ ਇਹ ਯੋਜਨਾ ਸ਼ੁਰੂ ਕੀਤੀ ਹੈ।

ਤੇਲੰਗਾਨਾ ਜੇਲ੍ਹ ਵਿਭਾਗ ਦੇ ਮਹਾਨਿਦੇਸ਼ਕ ਵੀਕੇ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਸੜਕ 'ਤੇ ਕਿਸੇ ਮੰਗਤੇ ਨੂੰ ਫੜਦਾ ਹੈ ਅਤੇ ਉਸਦੀ ਸੂਚਨਾ ਅਧਿਕਾਰੀਆਂ ਨੂੰ ਦਿੰਦਾ ਹੈ ਤਾਂ ਉਸਨੂੰ ਅਗਲੇ ਦਿਨ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਸਰਕਾਰ ਨੇ ਵਿਦਿਆਦੰਨਮ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ ਮਕਸਦ ਭਿਖਾਰੀਆਂ ਨੂੰ ਰੋਜਗਾਰ ਅਤੇ ਸਿੱਖਿਆ ਦਿਵਾਉਣਾ ਹੈ।