ਬੀਐਸਐਫ਼ ਨੂੰ ਖੇਤਾਂ ਵਿਚੋਂ ਤਿੰਨ ਪੈਕਟ ਹੈਰੋਇਨ ਮਿਲੀ

ਖ਼ਬਰਾਂ, ਰਾਸ਼ਟਰੀ

ਫ਼ਿਰੋਜ਼ਪੁਰ, 10 ਦਸੰਬਰ (ਬਲਬੀਰ ਸਿੰਘ ਜੋਸਨ) : ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ ਤੇ ਤਾਇਨਾਤ ਬੀਐਸਐਫ਼ ਦੇ ਜਵਾਨਾਂ ਨੂੰ ਬੀਤੀ ਦੇਰ ਸ਼ਾਮ ਇਕ ਕਿਸਾਨ ਦੀ ਜ਼ਮੀਨ ਵਿਚੋਂ ਤਿੰਨ ਪੈਕਟ ਹੈਰੋਇਨ ਬਰਾਮਦ ਹੋਈ ਹੈ।
ਫੜੀ ਗਈ ਹੈਰੋਇਨ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਡੀਆਈਜੀ ਨੇ ਦਸਿਆ ਕਿ ਬੀ.ਓ.ਪੀ. ਗੱਟੀ ਹਯਾਤ ਇਲਾਕੇ ਵਿਚ ਤਾਰੋ ਪਾਰ ਜਦੋਂ ਇਕ ਕਿਸਾਨ ਪਿੱਲਰ ਨੰਬਰ 199/10 ਦੇ ਕੋਲ ਇਕ ਕਿਸਾਨ ਅਪਣੀ ਜ਼ਮੀਨ ਪਧਰੀ ਕਰਨ ਵਾਸਤੇ ਸੁਹਾਗਾ ਚਲਾ ਰਿਹਾ ਸੀ ਤਾਂ ਇਸ ਦੌਰਾਨ ਹੀ ਕਿਸਾਨ ਦੀ ਜ਼ਮੀਨ ਕੋਲ ਬੀ.ਐਸ.ਐਫ਼. ਦੇ ਜਵਾਨ ਤਾਇਨਾਤ ਸਨ। ਇਸੇ ਦੌਰਾਨ ਬੀਐਸਐਫ਼ ਦੇ ਜਵਾਨ ਨੂੰ ਅਚਾਨਕ ਜ਼ਮੀਨ ਵਿਚ ਦੱਬੇ ਹੋਏ 3 ਪੈਕੇਟ ਹੈਰੋਇਨ ਵਿਖਾਈ ਦਿਤੀ। ਜਦੋਂ ਬੀਐਸਐਫ਼ ਜਵਾਨਾਂ ਵਲੋਂ ਅਪਣੇ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਉਕਤ ਜ਼ਮੀਨ ਵਿਚੋਂ ਤਿੰਨ ਪੈਕਟ ਹੈਰੋਇਨ (3 ਕਿਲੋ) ਵਜਨ ਬਰਾਮਦ ਹੋਈ। ਬੀਐਸਐਫ਼ ਦੇ ਡੀਆਈਜੀ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਕਰੀਬ 15 ਕਰੋੜ ਰੁਪਏ ਹੈ। ਡੀਆਈਜੀ ਨੇ ਦਸਿਆ ਕਿ ਹੈਰੋਇਨ ਦੇ ਪੈਕਟ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।