ਬੀਐਸਐਫ਼ ਵਲੋਂ 9 ਪੈਕਟ ਹੈਰੋਇਨ ਸਣੇ ਅਸਲਾ ਬਰਾਮਦ

ਖ਼ਬਰਾਂ, ਰਾਸ਼ਟਰੀ

ਭਿੱਖੀਵਿੰਡ/ਪੱਟੀ/ਖਾਲੜਾ, 14 ਮਾਰਚ (ਅਜੀਤ ਘਰਿਆਲਾ, ਗੁਰਪ੍ਰਤਾਪ ਜੱਜ, ਗੁਰਬਜਾਜ): ਅੱਜ ਭਾਰਤ-ਪਾਕਿ ਸਰਹੱਦ 'ਤੇ ਤੈਨਾਤ ਬੀ.ਐਸ.ਐਫ਼. ਦੀ 87 ਬਟਾਲੀਅਨ ਦੀ ਬੀ.ਓ.ਪੀ. ਦੇ ਖਾਲੜਾ ਤਂੋ ਬੀ. ਐਸ. ਐਫ਼. ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਉਂ ਇਕ ਭਾਰਤੀ ਤਸਕਰ ਨੂੰ ਗ੍ਰਿਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਵਿਚ ਜਾਣਕਾਰੀ ਦਿੰਦਿਆਂ ਡੀ.ਆਈ.ਜੀ ਬੀ.ਐਸ.ਐਫ਼. ਰਾਜਪਰੋਜਿੱਤ ਨੇ ਦਸਿਆ ਕਿ ਬੀ. ਐਸ. ਐਫ਼. ਖਾਲੜਾ ਦੀ 87 ਬਟਾਲੀਅਨ ਵਲੋਂ ਅੱਜ ਸਵੇਰੇ ਤੜਕੇ ਕਰੀਬ 3:30 ਵਜੇ ਐਲ.ਓ.ਸੀ. ਨੇੜੇ ਕੁੱਝ ਹਰਕਤ ਹੁੰਦੀ ਦਿਖਾਈ ਦਿਤੀ। ਜਵਾਨਾਂ ਨੇ 

ਕਾਰਵਾਈ ਕਰਦਿਆਂ ਇਕ ਭਾਰਤੀ ਤਸਕਰ ਨੂੰ ਸਣੇ 3 ਪੇਕਟ ਹੈਰੋਇਨ, 1 ਪਿਸਤੌਲ, 25 ਰੌਦ, 1 ਇਕ ਮੈਗਜ਼ੀਨ ਸਮੇਤ ਹੈਡਫ਼ੋਨ ਬੀ.ਐਸ.ਐਫ਼. ਦੇ ਜਵਾਨਾਂ ਨੇ ਗ੍ਰਿਫ਼ਤਾਰ ਕੀਤਾ ਪਰ  ਤਸਕਰ ਮੌਕੇ ਤੋਂ ਫ਼ਰਾਰ ਹੋ ਗਿਆ। ਸਵੇਰ ਹੋਣ ਉਪਰੰਤ ਸਰਚ ਅਭਿਆਨ ਚਲਾਇਆ ਤਾਂ 6 ਪੈਕਟ ਹੈਰੋਇਨ ਦੇ ਹੋਰ ਬਰਾਮਦ ਕੀਤੇ। ਉਨ੍ਹਾਂ ਦਸਿਆ ਕਿ ਦੋਸ਼ੀ ਵਿਅਕਤੀ ਨੇ ਪੁਛਗਿਛ ਦੌਰਾਨ ਅਪਣਾ ਨਾਮ ਬਲਬੀਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਤਰਨਤਾਰਨ ਰੋਡ, ਅੰਮ੍ਰਿਤਸਰ ਦਸਿਆ।