ਨਵੀਂ ਦਿੱਲੀ: ਸੋਮਵਾਰ ਦੇਰ ਰਾਤ ਨੂੰ ਇੱਕ ਵਾਰ ਫਿਰ ਮੈਟਰੋ 'ਚ ਵੱਡੀ ਤਕਨੀਕੀ ਖਰਾਬੀ ਸਾਹਮਣੇ ਆਈ। ਜਦੋਂ ਦਿੱਲੀ ਮੈਟਰੋ ਦੀ ਸਭ ਤੋਂ ਵਿਅਸਤ ਲਾਇਨਾਂ ਵਿੱਚ ਸ਼ੁਮਾਰ ਯੇਲੋ ਲਾਇਨ 'ਤੇ ਮੈਟਰੋ ਦੇ ਦਰਵਾਜੇ ਖੁੱਲੇ ਰਹਿ ਗਏ ਅਤੇ ਚਾਵੜੀ ਬਾਜ਼ਾਰ ਤੋਂ ਯੂਨੀਵਰਸਿਟੀ ਮੈਟਰੋ ਸਟੇਸ਼ਨ ਤੱਕ ਮੈਟਰੋ ਭੱਜਦੀ ਰਹੀ। ਇਸ ਵਜ੍ਹਾ ਨਾਲ ਮੁਸਾਫਰਾਂ ਵਿੱਚ ਦਹਿਸ਼ਤ ਫੈਲ ਗਈ।
ਹੈਰਾਨੀ ਦੀ ਗੱਲ ਹੈ ਕਿ ਮੈਟਰੋ ਛੇ ਸਟੇਸ਼ਨਾਂ ਤੱਕ ਬਿਨਾਂ ਗੇਟ ਬੰਦ ਕੀਤੇ ਰਫਤਾਰ ਭਰਦੀ ਰਹੀ ਪਰ ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਦੇ ਤਕਨੀਕੀ ਕਰਮਚਾਰੀਆਂ ਨੇ ਇਸਦੀ ਸੁੱਧ ਨਹੀਂ ਲਈ।