ਰਾਂਚੀ: ਚਾਰਾ ਘੋਟਾਲੇ ਦੇ ਇਕ ਮਾਮਲੇ ਵਿਚ ਰਾਜਦ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਸਮੇਤ 15 ਦੋਸ਼ੀਆਂ ਦੇ ਖਿਲਾਫ ਸਜਾ ਦਾ ਐਲਾਨ ਹੋ ਚੁੱਕਿਆ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਯਾਦਵ ਇਲਾਵਾ ਰਾਜੇਂਦਰ ਪ੍ਰਸਾਦ, ਸੁਨੀਲ ਸਿਨਹਾ, ਸੁਸ਼ੀਲ ਕੁਮਾਰ ਸਮੇਤ 6 ਦੋਸ਼ੀਆਂ ਨੂੰ ਸਾਢੇ ਤਿੰਨ ਸਾਲ ਦੀ ਸਜਾ ਸੁਣਾਈ ਹੈ।
ਫਿਲਹਾਲ ਮਾਮਲੇ ਵਿਚ ਹੋਰ ਦੋਸ਼ੀਆਂ ਦੀ ਸਜਾ 'ਤੇ ਬਹਿਸ ਹੋ ਰਹੀ ਹੈ। ਇਸਤੋਂ ਪਹਿਲਾਂ ਦੁਪਹਿਰ 2 ਵਜੇ ਬਾਅਦ ਮੁਨਸਫ਼ ਕੋਰਟ ਰੂਮ ਪੁੱਜੇ ਅਤੇ ਦੋਸ਼ੀਆਂ ਦੀ ਸਜਾ 'ਤੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਬਹਿਸ ਸ਼ੁਰੂ ਹੋਈ।