ਚਰਚਿਤ ਵੀਡੀਉ ਸਬੰਧੀ ਸਰਕਾਰ ਨੇ ਇੰਡੀਗੋ ਤੋਂ ਮੰਗੀ ਰਿਪੋਰਟ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 8 ਨਵੰਬਰ: ਇੰਡੀਗੋ ਦੇ ਇਕ ਕਰਮੀ ਵਲੋਂ ਦਿੱਲੀ ਹਵਾਈ ਅੱਡੇ 'ਤੇ ਇਕ ਯਾਤਰੀ ਨਾਲ ਕੁੱਟ-ਮਾਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਸਰਕਾਰ ਨੇ ਇਸ ਕਥਿਤ ਵੀਡੀਉ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਰਕਾਰ ਨੇ ਜਹਾਜ਼ ਕੰਪਨੀ ਤੋਂ ਰਿਪੋਰਟ ਮੰਗੀ ਹੈ। ਵੀਡੀਉ 'ਚ ਪਹਿਲਾਂ ਇਕ ਯਾਤਰੀ ਨੂੰ ਕੋਚ 'ਚ ਦਾਖ਼ਲ ਹੋਣ ਤੋਂ ਰੋਕਦਿਆਂ ਦੇਖਿਆ ਜਾ ਸਕਦਾ ਹੈ, ਇਸ ਤੋਂ ਬਾਅਦ ਉਸ ਨੂੰ ਇਕ ਗਰਾਊਂਡ ਸਟਾਫ਼ ਵਲੋਂ ਪਿੱਛੇ ਖਿੱਚਦਿਆਂ ਦੇਖਿਆ ਜਾ ਸਕਦਾ ਹੈ।