ਚੋਟੀ ਦਾ ਤਿੰਨ ਫੁਟੀਆ ਨੂਰ ਤਰਾਲੀ ਅੱਤਵਾਦੀ ਹਲਾਕ, ਸਿਰ 'ਤੇ ਰੱਖਿਆ ਸੀ 10 ਲੱਖ ਦਾ ਇਨਾਮ,

ਖ਼ਬਰਾਂ, ਰਾਸ਼ਟਰੀ

ਕੌਣ ਸੀ ਨੂਰ ਤਰਾਲੀ-

ਕੌਣ ਸੀ ਨੂਰ ਤਰਾਲੀ-

ਕੌਣ ਸੀ ਨੂਰ ਤਰਾਲੀ-

ਕੌਣ ਸੀ ਨੂਰ ਤਰਾਲੀ-

ਸ਼੍ਰੀਨਗਰ-ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਚੋਟੀ ਦੇ ਕਮਾਂਡਰ ਨੂਰ ਮੁਹੰਮਦ ਤਾਂਤਰੇ ਉਰਫ਼ ਨੂਰ ਤਰਾਲੀ ਨੂੰ ਹਲਾਕ ਕਰ ਦਿੱਤਾ। ਬੀਤੀ ਰਾਤ ਦੱਖਣੀ ਕਸ਼ਮੀਰ ਦੇ ਸੰਬੂਰਾ ਇਲਾਕੇ ‘ਚ 7 ਘੰਟੇ ਚੱਲੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਦੱਸ ਦਈਏ ਕਿ ਉਸ ਦੇ ਸਿਰ ‘ਤੇ 10 ਲੱਖ ਦਾ ਇਨਾਮ ਸੀ।

ਜ਼ਿਕਰੇਯੋਗ ਹੈ ਕਿ ਜੈਸ਼ ਦਾ ਇਹ 47 ਸਾਲਾ ਕਮਾਂਡਰ ਸਿਰਫ਼ ਤਿੰਨ ਫੁੱਟ ਦਾ ਸੀ। ਨੂਰ ਮੁਹੰਮਦ ਤਾਂਤਰੇ ਭਾਵੇਂ ਲੰਬਾਈ ‘ਚ ਛੋਟਾ ਸੀ ਪਰ ਉਸ ਦੇ ਨਾਪਾਕ ਇਰਾਦਿਆਂ ਕਾਰਨ ਉਸ ਨੂੰ ਜੈਸ਼ ਦਾ ਦੱਖਣੀ ਕਸ਼ਮੀਰ ਦਾ ਕਮਾਂਡਰ ਬਣਾਇਆ ਗਿਆ ਸੀ।