ਨਵੀਂ ਦਿੱਲੀ, 2 ਸਤੰਬਰ : ਦੇਸ਼ ਭਰ ਵਿਚ ਈਦ ਉਲ
ਜ਼ੂਹਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਾਮਾ ਮਸਜਿਦ ਵਿਚ ਨਮਾਜ਼ ਅਦਾ ਕਰਨ ਤੋਂ
ਬਾਅਦ ਮੁਸਲਮਾਨਾਂ ਨੇ ਇਕ ਦੂਜੇ ਨੂੰ ਗਲ ਨਾਲ ਲਾ ਕੇ ਈਦ ਦੀ ਮੁਬਾਰਕਵਾਦ ਦਿਤੀ। ਦੇਸ਼ ਭਰ
ਦੀਆਂ ਮਸਜਿਦਾਂ ਵਿਚ ਨਮਾਜ਼ ਅਦਾ ਕੀਤੀ ਗਈ। ਇਕ ਦੂਜੇ ਨੂੰ ਵਧਾਈਆਂ ਦਿੰਦਿਆਂ ਮੁਸਲਮਾਨਾਂ
ਨੇ ਕਿਹਾ ਕਿ ਇਹ ਤਿਉਹਾਰ ਕੁਰਬਾਨੀ ਦਾ ਤਿਉਹਾਰ ਹੈ ਜਿਹੜਾ ਸਾਨੂੰ ਅਪਣਾ ਸੱਭ ਕੁੱਝ
ਦੂਜਿਆਂ ਲਈ ਤਿਆਗਣ ਦੀ ਪ੍ਰੇਰਣਾ ਦਿੰਦਾ ਹੈ। (ਏਜੰਸੀ)