ਦੇਸ਼ 'ਚ ਬੁੱਤ ਤੋੜਨ ਦਾ ਸਿਲਸਿਲਾ ਜਾਰੀ

ਖ਼ਬਰਾਂ, ਰਾਸ਼ਟਰੀ

ਯੂਪੀ ਵਿਚ ਅੰਬੇਦਕਰ ਦਾ ਤੇ ਕਲਕੱਤਾ ਵਿਚ ਜਵਾਬੀ ਤੌਰ 'ਤੇ ਸਿਆਮਾ ਪ੍ਰਸ਼ਾਦ ਮੁਖਰਜੀ ਦਾ ਬੁੱਤ ਤੋੜਿਆ, ਤਣਾਅ

ਭੜਕੇ ਲੋਕਾਂ ਨੇ ਮੇਰਠ-ਮਵਾਨਾ ਸੜਕ ਜਾਮ ਕਰ ਦਿਤੀ ਅਤੇ ਹੰਗਾਮਾ ਕੀਤਾ

ਨਵੀਂ ਦਿੱਲੀ, 7 ਮਾਰਚ : ਤ੍ਰਿਪੁਰਾ 'ਚ ਭਾਜਪਾ ਸਮਰਥਕਾਂ ਵਲੋਂ ਕਲ ਲੈਨਿਨ ਦਾ ਬੁੱਤ ਤੋੜੇ ਜਾਣ ਮਗਰੋਂ ਦੇਸ਼ ਦੇ ਕਈ ਹਿੱਸਿਆਂ ਵਿਚ ਉਘੀਆਂ ਸ਼ਖ਼ਸੀਅਤਾਂ ਦੇ ਬੁੱਤ ਤੋੜੇ ਜਾਣ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਸਿਲਸਿਲਾ ਚੱਲ ਪਿਆ ਹੈ। ਕਲ ਰਾਤ ਤਾਮਿਲਨਾਡੂ ਵਿਚ ਪੇਰੀਆਰ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਜਿਸ ਦੇ ਸਬੰਧ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਵਿਅਕਤੀਆਂ ਵਿਚੋਂ ਇਕ ਦਾ ਨਾਮ ਗੁਰੂਗਾਨੰਦਮ ਹੈ ਜਿਹੜਾ ਭਾਜਪਾ ਆਗੂ ਹੈ। ਪੇਰੀਆਰ ਦੀ ਮੂਰਤੀ ਤੋੜੇ ਜਾਣ ਦੇ ਮਾਮਲੇ ਵਿਚ ਮਦਰਾਸ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਕਾਰਵਾਈ ਦੇ ਹੁਕਮ ਦਿਤੇ ਹਨ। ਮੂਰਤੀ ਦੀ ਰਾਖੀ ਲਈ ਪੁਲਿਸ ਮੁਲਾਜ਼ਮ ਤੈਨਾਤ ਕਰ ਦਿਤੇ ਗਏ ਹਨ। ਅੱਜ ਪਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਮੂਰਤੀ ਨਾਲ ਛੇੜਛਾੜ ਕੀਤੀ ਗਈ। ਹਿੰਦੂ ਵਿਚਾਰਕ ਮੰਨੇ ਜਾਣ ਵਾਲੇ ਮੁਖਰਜੀ ਦੀ ਇਹ ਮੂਰਤੀ ਕੇਓਰਤਾਲਾ ਵਿਚ ਹੈ ਜਿਥੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ ਸੀ। 

ਮੂਰਤੀ ਦੇ ਇਕ ਹਿੱਸੇ ਨੂੰ ਹਥੌੜੀ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਦਕਿ ਚੇਹਰੇ ਉਤੇ ਸਿਆਹੀ ਸੁੱਟੀ ਗਈ।  ਇਸੇ ਦੌਰਾਨ ਯੂਪੀ ਦੇ ਮੇਰਠ ਜ਼ਿਲ੍ਹੇ ਵਿਚ ਅੱਜ ਡਾ. ਭੀਮ ਰਾਉ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਏ ਜਾਣ 'ਤੇ ਤਣਾਅ ਪੈਦਾ ਹੋ ਗਿਆ। ਦਲਿਤ ਸਮਾਜ ਦੇ ਭੜਕੇ ਲੋਕਾਂ ਨੇ ਮੇਰਠ-ਮਵਾਨਾ ਸੜਕ ਜਾਮ ਕਰ ਦਿਤੀ ਅਤੇ ਹੰਗਾਮਾ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਨੁਕਸਾਨੀ ਮੂਰਤੀ ਦੀ ਥਾਂ ਨਵੀਂ ਮੂਰਤੀ ਲਾਉਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।  ਛੋਟਾ ਮਵਾਨਾ ਵਿਚ ਤਾਲਾਬ ਦੀ ਜਗ੍ਹਾ 'ਤੇ ਕਾਫ਼ੀ ਸਮਾਂ ਪਹਿਲਾਂ ਡਾ. ਅੰਬੇਦਕਰ ਦੀ ਮੂਰਤੀ ਲਾਈ ਗਈ ਸੀ। ਦੇਰ ਰਾਤ ਅਗਿਆਤ ਬੰਦਿਆਂ ਨੇ ਮੂਰਤੀ ਨੂੰ ਤੋੜ ਦਿਤਾ। ਫ਼ਿਲਹਾਲ ਹਾਲਾਤ ਕੰਟਰੋਲ ਹੇਠ ਹਨ। ਉਧਰ, ਬਾਹੂਬਲੀ ਫ਼ਿਲਮ ਵਿਚ 'ਕਟੱਪਾ' ਦਾ ਰੋਲ ਨਿਭਾਉਣ ਵਾਲੇ ਸਤਿਆਰਾਜ ਜਿਸ ਨੇ ਤਮਿਲ ਫ਼ਿਲਮ ਵਿਚ ਪੇਰੀਆਰ ਦਾ ਰੋਲ ਵੀ ਨਿਭਾਇਆ ਸੀ, ਨੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੇਰੀਆਰ ਉਨ੍ਹਾਂ ਦੇ ਦਿਲਾਂ ਵਿਚ ਹੈ, ਉਸ ਨੂੰ ਕਿਵੇਂ ਕੱਢੋਗੇ? (ਏਜੰਸੀ)