ਧਮਕੀ ਦੇਣ 'ਤੇ ਬੀ.ਸੀ.ਸੀ.ਆਈ. ਅਧਿਕਾਰੀ ਕੋਲੋਂ ਸੁਪਰੀਮ ਕੋਰਟ ਨੇ ਜਵਾਬ ਮੰਗਿਆ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 30 ਨਵੰਬਰ: ਸੁਪਰੀਮ ਕੋਰਟ ਨੇ ਬੀ.ਸੀ.ਸੀ.ਆਈ. ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐਫ਼.ਓ.) ਸੰਤੋਸ਼ ਰਾਂਗਨੇਕਰ ਨੂੰ ਹਾਲ 'ਚ ਹੀ ਧਮਕੀ ਦੇਣ ਦੇ ਦੋਸ਼ਾਂ 'ਤੇ ਬੋਰਡ ਦੇ ਖਜ਼ਾਨਚੀ ਅਨਿਰੁਧ ਚੌਧਰੀ ਤੋਂ ਜਵਾਬ ਮੰਗਿਆ ਹੈ।
ਮੁੱਖ ਜੱਜ ਦੀਪਕ ਮਿਸ਼ਰਾ, ਜੱਜ ਏ.ਐਸ. ਖਾਨਿਵਿਲਕਰ ਅਤੇ ਜੱਜ ਡੀਵਾਈ ਚੰਦਰਚੂੜ ਦੇ ਬੈਂਚ ਨੇ ਚੌਧਰੀ ਨੂੰ ਦੋ ਹਫ਼ਤਿਆਂ ਦੌਰਾਨ ਸੀ.ਐਫ਼.ਓ. ਦੇ ਦੋਸ਼ਾਂ 'ਤੇ ਜਵਾਬ ਦੇਣ ਲਈ ਕਿਹਾ ਹੈ। ਬੀ.ਸੀ.ਸੀ.ਆਈ. ਖਜ਼ਾਨਚੀ ਵਲੋਂ ਪੇਸ਼ ਸੀਨੀਅਰ ਵਕੀਲ ਪੁਨੀਤ ਬਾਲੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਸੀ.ਐਫ਼.ਓ. ਨੂੰ ਧਮਕੀ ਨਹੀਂ ਦਿਤੀ।