ਦਿੱਲੀ ‘ਚ ਫਿਰ ਮੁੜੇਗਾ ਸਮਾਗ, ਕੀ ਲਾਗੂ ਹੋਵੇਗਾ ‘odd even’

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਸਰਦ ਹਵਾਵਾਂ ਤੇ ਘੱਟਦੇ ਤਾਪਮਾਨ ਦੇ ਵਿਚਕਾਰ ਹਵਾ ਪ੍ਰਦੂਸ਼ਣ ਦਾ ਸਤਰ ਫਿਰ ਤੋਂ ਵਧ ਰਿਹਾ ਹੈ। ਨਾਲ ਹੀ ਸਮਾਗ ਨੇ ਵਾਪਸੀ ਕਰ ਲਈ ਹੈ। ਪੱਛਮੀ ਹਿਮਾਚਲ ਤੇ ਉੱਤਰੀ ਪੱਛਮੀ ਭਾਰਤ ਦੇ ਵੱਲ ਵੱਧ ਰਿਹਾ ਹੈ ਜਿਸ ਨਾਲ ਇਹਨਾਂ ਇਲਾਕਿਆਂ ‘ਚ ਬਰਫਬਾਰੀ ਹੋ ਸਕਦੀ ਹੈ। ਮੈਦਾਨੀ ਇਲਾਕਿਆਂ ‘ਚ ਮੋਸਮ ਸਾਫ ਰਹੇਗਾ ਪਰ ਹਵਾ ਦੀ ਰਫਤਾਰ ਹੋਲੀ ਹੋ ਸਕਦੀ ਹੈ ਤੇ ਇਸ ਧੰਦ ਦੀ ਖਤਮ ਹੋਣ ਦੀ ਉਮੀਦ ਘੱਟ ਹੋ ਸਕਦੀ ਹੈ।

ਪੱਛਮੀ ਦੇ ਉਤਰ-ਭਾਰਤ ਦੇ ਵੱਲੋਂ ਵਧਣ ਦੇ ਨਾਲ-ਨਾਲ ਰਾਤ ਦੇ ਸਮੇਂ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ ਤੇ ਮੈਦਾਨੀ ਇਲਾਕੇ ‘ਚ ਫਿਰ ਤੋਂ ਧੁੰਦ ਤੇ ਨਮੀ ਵੱਧ ਸਕਦੀ ਹੈ। ਇਸ ਨਤੀਜੇ ਨਾਲ ਦਿੱਲੀ ‘ਚ ਫਿਰ ਪ੍ਰਦੂਸ਼ਨ ਦਾ ਖਤਰਾ ਹੋ ਸਕਦਾ ਹੈ। ਦਿੱਲੀ ਦੇ ਕੁਝ ਇਲਾਕਿਆਂ ‘ਚ ਪਰਦੂਸ਼ਣ ਦਾ ਸਤਰ 350 ਦੇ ਕਰੀਬ ਪੁੱਜ ਗਿਆ ਹੈ। ਹੁਣ ਸਥਿਤੀ ‘ਚ ਦਿੱਲੀ ‘ਚ ਆਡ ਇਵਨ ਫਾਰਮੂਲਾ ਆਪ ਹੀ ਲਾਗੂ ਹੋ ਸਕਦਾ ਹੈ।

ਪਹਿਲਾਂ ਵੀ ਧੁੰਦ ਦੀ ਵਜ੍ਹਾ ਤੋਂ ਆਵਾਜਾਈ ‘ਤੇ ਵੀ ਕਾਫ਼ੀ ਅਸਰ ਪੈ ਰਿਹਾ ਸੀ। ਧੁੰਦ ਦੇ ਕਾਰਨ ਕਰੀਬ 69 ਟਰੇਨਾਂ ਲੇਟ ਹੋਈਆਂ ਸਨ। ਦਿੱਲੀ ਵਿੱਚ ਆਡ-ਈਵਨ ਲਾਗੂ ਕਰਲ ਦਾ ਫੈਸਲਾ ਐਨ ਸਮੇਂ ‘ਤੇ ਕੇਜਰੀਵਾਲ ਸਰਕਾਰ ਨੇ ਵਾਪਸ ਲੈ ਲਿਆ ਸੀ। ਐਨ ਜੀ ਟੀ ਨੇ ਜੋ ਸ਼ਰਤਾਂ ਦੱਸੀਆਂ ਸਨ, ਉਸ ਨੂੰ ਸਰਕਾਰ ਨੇ ਮੰਨਣ ਵਿੱਚ ਅਸਮਰਥਤਾ ਜਤਾਈ ਸੀ। ਐਨ ਜੀ ਟੀ ਨੇ ਸਾਫ਼ ਕਿਹਾ ਸੀ ਕਿ ਆਡ-ਈਵਰ ਕਾਰ ਦੇ ਨਾਲ-ਨਾਲ ਦੋਪਹਿਆ ਵਾਹਨਾਂ ਅਤੇ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ‘ਤੇ ਵੀ ਲਾਗੂ ਕੀਤਾ ਜਾਵੇ। ਵੀ ਵੀ ਆਈ ਪੀ ਨੂੰ ਵੀ ਇਸ ਤੋਂ ਛੁੱਟ ਨਾ ਦਿੱਤੀ ਜਾਵੇ। ਅਜਿਹੀਆਂ ਸ਼ਰਤਾਂ ‘ਤੇ ਕੇਜਰੀਵਾਲ ਸਰਕਾਰ ਨੇ ਆਡ-ਈਵਨ ਰੱਦ ਕਰ ਦਿੱਤਾ ਸੀ।

ਜਿਸ ਦੇ ਨਾਲ ਦਿੱਲੀ ਵਿੱਚ ਸਮੌਗ ਦੀ ਹਾਲਤ ਬਣ ਗਈ ਸੀ। ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਉਸ ਸਮੇਂ ਆਨੰਦ ਵਿਹਾਰ, ਪੰਜਾਬੀ ਬਾਗ, ਮੰਦਿਰ ਰਸਤਾ ਸਮੇਤ ਕਈ ਇਲਾਕੀਆਂ ਵਿੱਚ ਪੀਐੱਮ 10 ਦਾ ਪੱਧਰ 400 ਤੋਂ ਜਿਆਦਾ ਦਰਜ ਹੋਇਆ ਸੀ। ਸੁਪਰੀਮ ਕੋਰਟ ਦੇ ਬੈਨ ਦੇ ਬਾਅਦ ਦਿੱਲੀ ਵਿੱਚ ਇਸ ਸਾਲ ਜਰੂਰ ਪਟਾਕੇ ਘੱਟ ਚਲਾਏ ਗਏ। ਪਰ ਪ੍ਰਦੂਸ਼ਣ ਦਾ ਪੱਧਰ ਘੱਟ ਨਹੀਂ ਹੋ ਰਿਹਾ ਹੈ।

ਗੱਡੀਆਂ ਅਤੇ ਫੈਕਟਰੀਆਂ ਤੋਂ ਨਿਕਲਣ ਵਾਲੇ ਧੂਏ ਤੋਂ ਵਾਤਾਵਰਣ ਵਿੱਚ ਪ੍ਰਦੂਸ਼ਣ ਹੁਣ ਵੀ ਖਤਰੇ ਦੇ ਨਿਸ਼ਾਨੇ ‘ਤੇ ਬਣਾ ਹੋਇਆ ਹੈ। ਵਿਕਾਸ ਦੇ ਨਾਮ ‘ਤੇ ਸ਼ਹਿਰ ਵਿੱਚ ਰੋਜਾਨਾ ਲਗਾਤਾਰ ਬਿਲਡਿੰਗਾਂ ਬਣ ਰਹੀਆਂ ਹਨ। ਪਰ ਕੀ ਦਿੱਲੀ ਵਿੱਚ ਉਸ ਪ੍ਰਕਾਰ ਦੇ ਨਾਲ ਹੀ ਵਾਤਾਵਰਣ ਫਰੈਂਡਲੀ ਬਣਾਉਣ ‘ਤੇ ਕੰਮ ਹੋ ਰਿਹਾ ਹੈ। ਜੇਕਰ ਪ੍ਰਦੂਸ਼ਣ ਨਾਲ ਲੜਨਾ ਹੈ ਤਾਂ ਸ਼ਹਿਰ ਨੂੰ ਗਰੀਨ ਬਣਾਉਣਾ ਹੋਵੇਗਾ, ਦਰਖਤ-ਬੂਟਿਆਂ ਨੂੰ ਬੜਾਵਾ ਦੇਣਾ ਹੋਵੇਗਾ। ਤਾਂ ਜੋ ਉੱਚੀਆਂ ਇਮਾਰਤਾਂ ਨਾਲ ਘਿਰੇ ਇਸ ਸ਼ਹਿਰ ਵਿੱਚ ਹਵਾ ਦੀ ਹਾਲਤ ਵਿੱਚ ਬਦਲਾਅ ਆਏ। ਅਤੇ ਲੋਕ ਸਾਂਹ ਲੈ ਸਕਣ। ਇਸ ਦੇ ਨਾਲ ਹੀ ਉਦਯੋਗਿਕ ਨੀਤੀ ‘ਤੇ ਵੀ ਜੋਰ ਦੇਣ ਦੀ ਜ਼ਰੂਰਤ ਹੈ, ਕਿਉਂਕਿ ਜੇਕਰ ਰਾਜਧਾਨੀ ਵਿੱਚ ਹੀ ਜਗ੍ਹਾ-ਜਗ੍ਹਾ ਕਾਰਖਾਨਿਆਂ ਲੋਤ ਧੁਆਂ ਨਿਕਲੇਗਾ ਤਾਂ ਸਾਂਹ ਲੈਣਾ ਮੁਸ਼ਕਲ ਹੀ ਹੋਵੇਗਾ।

ਲਗਾਤਾਰ ਹੋ ਰਹੇ ਉਸਾਰੀ ਕਾਰਜ ਅਤੇ ਉਸ ਤੋਂ ਫੈਲ ਰਹੇ ਪ੍ਰਦੂਸ਼ਣ ਲਈ ਐਨ ਜੀ ਟੀ ਨੇ ਵੀ ਸਰਕਾਰ ਨੂੰ ਫਟਕਾਰ ਲਗਾਈ ਹੈ। ਦਿੱਲੀ ਵਿੱਚ ਸਾਰੇ ਪ੍ਰਕਾਰ ਦੇ ਉਸਾਰੀ ਕੰਮਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਪਰ ਇਹ ਰੋਕ ਕੁੱਝ ਹੀ ਦਿਨ ਲਈ ਹੈ, ਸਰਕਾਰ ਨੂੰ ਜੇਕਰ ਕੋਈ ਠੋਸ ਉਪਾਅ ਕੱਢਣਾ ਹੈ ਤਾਂ ਰਾਜਧਾਨੀ ਵਿੱਚ ਉਸਾਰੀ ਕੰਮਾਂ ਲਈ ਕੋਈ ਨਿਯਮਾਵਲੀ ਬਣਾਉਣ ਦੀ ਜ਼ਰੂਰਤ ਹੈ। ਕਿਉਂਕਿ ਦਿੱਲੀ ਵਿੱਚ ਨਾ ਸਿਰਫ ਸਰਕਾਰੀ ਕੰਮ ਧੰਦਾ ਹੋ ਰਿਹਾ ਹੈ ਸਗੋਂ ਰੋਜਾਨਾ ਨਿਜੀ ਉਸਾਰੀ ਕਾਰਜ ਵੀ ਹੋ ਰਿਹਾ ਹੈ ਜਿਸ ਦੇ ਨਾਲ ਪ੍ਰਦੂਸ਼ਣ ਉੱਤੇ ਦੋਹਰੀ ਮਾਰ ਪੈਂਦੀ ਹੈ।