ਨਵੀਂ
ਦਿੱਲੀ, 10 ਸਤੰਬਰ : ਦਿੱਲੀ ਦੇ ਨਿਜੀ ਸਕੂਲ ਵਿਚ ਚਪੜਾਸੀ ਦੁਆਰਾ ਪੰਜ ਸਾਲ ਦੀ ਬੱਚੀ
ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਚਪੜਾਸੀ ਨੂੰ ਗ੍ਰਿਫ਼ਤਾਰ ਕਰ
ਲਿਆ ਹੈ। ਗਾਂਧੀਨਗਰ ਇਲਾਕੇ ਵਿਚ ਕਲ ਟੈਗੋਰ ਪਬਲਿਕ ਸਕੂਲ ਵਿਚ ਚਪੜਾਸੀ ਨੇ ਪੰਜ ਸਾਲ ਦੀ
ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਪੁਲਿਸ ਨੇ ਮੁਲਜ਼ਮ 40 ਸਾਲਾ ਵਿਕਾਸ ਨੂੰ
ਗ੍ਰਿਫ਼ਤਾਰ ਕਰ ਲਿਆ।
ਦਿੱਲੀ ਸਰਕਾਰ ਨੇ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦੇ
ਦਿਤੇ ਹਨ। 3 ਦਿਨਾਂ ਅੰਦਰ ਰੀਪੋਰਟ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਇਹ ਮਾਮਲਾ ਤਦ ਸਾਹਮਣੇ
ਆਇਆ ਜਦ ਕੁੜੀ ਨੇ ਅਪਣੀ ਮਾਂ ਨੂੰ ਗੁਪਤ ਅੰਗ ਵਿਚ ਖ਼ੂਨ ਆਉਣ ਅਤੇ ਦਰਦ ਹੋਣ ਦੀ ਸ਼ਿਕਾਇਤ
ਕੀਤੀ। ਕੁੜੀ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰੀ ਜਾਂਚ ਮਗਰੋਂ ਉਸ ਨਾਲ ਬਲਾਤਕਾਰ
ਹੋਣ ਦੀ ਪੁਸ਼ਟੀ ਹੋਈ। ਪੁੱਛਣ 'ਤੇ ਬੱਚੀ ਨੇ ਦਸਿਆ ਕਿ ਸਕੂਲ ਵਿਚ ਟੋਪੀ ਵਾਲੇ ਅੰਕਲ ਨੇ
ਉਸ ਨਾਲ ਗ਼ਲਤ ਹਰਕਤ ਕੀਤੀ ਹੈ। ਬੱਚੀ ਨੇ ਮੁਲਜ਼ਮ ਦਾ ਹੁਲੀਆ ਦਸਿਆ ਜਿਸ ਦੇ ਆਧਾਰ 'ਤੇ
ਪੁਲਿਸ ਨੇ ਉਸਮਾਨਪੁਰ ਵਾਸੀ ਵਿਕਾਸ ਨੂੰ ਫੜ ਲਿਆ।
ਪੁਲਿਸ ਨੇ ਧਾਰਾ 376 ਅਤੇ ਪਾਸਕੋ ਐਕਟ
ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਵਿਕਾਸ ਸਕੂਲ ਵਿਚ ਸੁਰੱਖਿਆ ਗਾਰਡ ਹੈ ਅਤੇ
ਤਿੰਨ ਸਾਲਾਂ ਤੋਂ ਕੰਮ ਕਰ ਰਿਹਾ ਸੀ। ਉਹ ਬੱਚੀ ਨੂੰ ਸਵੇਰੇ ਕਰੀਬ 11.45 ਵਜੇ ਖ਼ਾਲੀ
ਕਮਰੇ ਵਿਚ ਲੈ ਗਿਆ ਜਿਥੇ ਉਸ ਨਾਲ ਗ਼ਲਤ ਕੰਮ ਕੀਤਾ ਅਤੇ ਬਾਅਦ ਵਿਚ ਗੰਭੀਰ ਨਤੀਜੇ ਭੁਗਤਣ
ਦੀ ਚੇਤਾਵਨੀ ਦਿਤੀ। ਬੱਚੀ ਉਸ ਵਕਤ ਲੰਚ ਕਰਨ ਤੋਂ ਬਾਅ ਸਕੂਲ ਕਾਰੀਡੋਰ ਵਿਚ ਘੁੰਮ ਰਹੀ
ਸੀ। (ਏਜੰਸੀ)