ਨਵੀਂ ਦਿੱਲੀ: ਜੇਕਰ ਤੁਸੀਂ ਦਿੱਲੀ - ਐਨਸੀਆਰ ਵਿੱਚ ਰਹਿੰਦੇ ਹੋ ਤਾਂ ਤੁਹਾਡੀ ਇਹ ਦਿਵਾਲੀ ਕਾਫ਼ੀ ਸ਼ਾਂਤ ਬੀਤੇਗੀ। ਸੁਪ੍ਰੀਮ ਕੋਰਟ ਨੇ ਨਵੀਂ ਦਿੱਲੀ - ਐਨਸੀਆਰ ਵਿੱਚ ਪਟਾਖਿਆਂ ਦੀ ਵਿਕਰੀ ਉੱਤੇ ਰੋਕ ਬਰਕਰਾਰ ਰੱਖੀ ਹੈ। ਹੁਣ ਦੀਵਾਲੀ ਤੋਂ ਪਹਿਲਾਂ ਇੱਥੇ ਪਟਾਖਿਆਂ ਦੀ ਵਿਕਰੀ ਨਹੀਂ ਹੋਵੇਗੀ। ਦੱਸ ਦਈਏ ਕਿ ਇਸ ਵਾਰ ਦਿਵਾਲੀ 19 ਅਕਤੂਬਰ ਨੂੰ ਮਨਾਈ ਜਾਵੇਗੀ।
ਸੁਪ੍ਰੀਮ ਕੋਰਟ ਨੇ ਕਿਹਾ ਹੈ ਕਿ ਪਟਾਖਿਆਂ ਦੀ ਵਿਕਰੀ 1 ਨਵੰਬਰ, 2017 ਤੋਂ ਦੁਬਾਰਾ ਸ਼ੁਰੂ ਹੋ ਸਕੇਗੀ। ਇਸ ਫੈਸਲੇ ਨਾਲ ਸੁਪ੍ਰੀਮ ਕੋਰਟ ਵੇਖਣਾ ਚਾਹੁੰਦਾ ਹੈ ਕਿ ਪਟਾਖਿਆਂ ਦੇ ਕਾਰਨ ਪ੍ਰਦੂਸ਼ਣ ਉੱਤੇ ਕਿੰਨਾ ਅਸਰ ਪੈਂਦਾ ਹੈ।