ਦਿੱਲੀ ਪ੍ਰਦੂਸ਼ਣ: ਫਾਇਰ ਬ੍ਰਿਗੇਡ ਨਾਲ ਕੀਤਾ ਗਿਆ ਲੱਖਾਂ ਲੀਟਰ ਪਾਣੀ ਦਾ ਛਿੜਕਾਅ

ਖ਼ਬਰਾਂ, ਰਾਸ਼ਟਰੀ

ਦਿੱਲੀ ‘ਚ ਕ੍ਰਿਕਟ ਖੇਡ ਦੌਰਾਨ ਪ੍ਰਦੂਸ਼ਣ ਦਾ ਮਾਮਲਾ ਭਖਿਆ

ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਵਾਰ ਫਿਰ ਪ੍ਰਦੂਸ਼ਣ ਦੇ ਕਾਰਨ ਸਾਹ ਲੈਣ ‘ਤੇ ਐਮਰਜੈਂਸੀ ਲੱਗ ਗਈ ਹੈ। ਇਸਦੇ ਚਲਦੇ ਇੱਕ ਵਾਰ ਫਿਰ ਲੋਕਾਂ ਦੀਆਂ ਅੱਖਾਂ ਵਿੱਚ ਜਲਨ ਹੋ ਰਹੀ ਹੈ। ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ। ਇੱਥੇ ਤੱਕ ਕਿ ਭਾਰਤ – ਸ਼੍ਰੀਲੰਕਾ ਦੇ ਮੈਚ ਵਿੱਚ ਵੀ ਪ੍ਰਦੂਸ਼ਣ ਦਾ ਅਸਰ ਵਿਖਾਈ ਦਿੱਤਾ। ਨਤੀਜਨ ਸ਼੍ਰੀ ਲੰਕਾ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਵੀ ਮਾਸਕ ਲਗਾਕੇ ਕ੍ਰਿਕਟ ਖੇਡਿਆ। ਅੱਜ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਨੇ ਪਾਣੀ ਦਾ ਛਿੜਕਾਅ ਕਰਕੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਜਿਸਦਾ ਅਸਰ ਦਿੱਲੀ ਦੀ ਜਹਿਰੀਲੀ ਹਵਾ ਉੱਤੇ ਜਰੂਰ ਪੈਂਦਾ ਵਿਖਾਈ ਦੇਵੇਗਾ।