ਦਿਨਾਕਰਣ ਨੇ ਅਪਣੀ ਪਾਰਟੀ ਬਣਾਈ, ਜਯਾ 'ਤੇ ਰਖਿਆ ਨਾਮ

ਖ਼ਬਰਾਂ, ਰਾਸ਼ਟਰੀ

ਮਦੂਰੈ, 15 ਮਾਰਚ : ਅੰਨਾਡੀਐਮਕੇ ਦੇ ਬਾਗ਼ੀ ਨੇਤਾ ਟੀਟੀਵੀ ਦਿਨਾਕਰਣ ਨੇ ਅੱਜ ਨਵੀਂ ਰਾਜਨੀਤਕ ਪਾਰਟੀ ਬਣਾਈ ਜਿਸ ਦਾ ਨਾਮ ਮਰਹੂਮ ਮੁੱਖ ਮੰਤਰੀ ਜੇ ਜੈਲਿਤਾ ਦੇ ਨਾਮ 'ਤੇ ਅੰਮਾ ਮੱਕਲ ਮੁਨੇਤਰ ਕੜਗਮ ਰਖਿਆ ਗਿਆ। ਇਸ ਮੌਕੇ ਸੱਤਾਧਾਰੀ ਪਾਰਟੀ ਨੂੰ ਚੁਨੌਤੀ ਦਿੰਦਿਆਂ ਦਿਨਾਕਰਣ ਨੇ ਲੋਕਾਂ ਨੂੰ ਕਿਹਾ, 'ਅੱਜ ਤੋਂ, ਵਿਸ਼ਵਾਸਘਾਤੀਆਂ ਨਾਲ ਅੰਨਾਡੀਐਮਕੇ ਦੇ ਮਹਾਨ ਅੰਦੋਲਨ ਨੂੰ ਮੁੜ ਜੀਵਤ ਕਰਨ ਲਈ ਮਿਲ ਕੇ ਕੰਮ ਕਰਾਂਗੇ।'