ਫ਼ੌਜੀ ਵਿਰੁਧ ਦਰਜ ਕੇਸ ਦਾ ਮਾਮਲਾ

ਖ਼ਬਰਾਂ, ਰਾਸ਼ਟਰੀ

ਰਖਿਆ ਮੰਤਰੀ ਸੀਤਾਰਮਨ ਨੂੰ ਤਲਬ ਕਰਨ ਰਾਸ਼ਟਰਪਤੀ: ਸੁਬਰਾਮਨੀਅਮ

ਰਖਿਆ ਮੰਤਰੀ ਸੀਤਾਰਮਨ ਨੂੰ ਤਲਬ ਕਰਨ ਰਾਸ਼ਟਰਪਤੀ: ਸੁਬਰਾਮਨੀਅਮ
ਨਵੀਂ ਦਿੱਲੀ, 10 ਫ਼ਰਵਰੀ: ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ ਹੈ ਕਿ ਉਹ ਜੰਮੂ-ਕਸ਼ਮੀਰ ਪੁਲਿਸ ਵਲੋਂ ਫ਼ੌਜ ਦੇ ਜਵਾਨ ਵਿਰੁਧ ਮਾਮਲਾ ਦਰਜ ਕਰਾਉਣ ਦੇ ਮਾਮਲੇ ਵਿਚ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਤਲਬ ਕਰ ਕੇ ਜਵਾਬ ਮੰਗਣ। ਉਨ੍ਹਾਂ ਸੀਤਾਰਮਨ 'ਤੇ ਸੂਬਾ ਸਰਕਾਰ ਨੂੰ ਮਾਮਲਾ ਦਰਜ ਕਰਨ ਲਈ ਮਨਜ਼ੂਰੀ ਦੇਣ ਦਾ ਦੋਸ਼ ਲਗਾਇਆ ਹੈ। ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ 

ਸਵਾਮੀ ਨੇ ਸੀਤਾਰਮਨ ਨੂੰ ਤਲਬ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੋਪੀਆਂ ਵਿਚ ਫ਼ੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਪਥਰਾਅ ਤੋਂ ਬਾਅਦ ਫ਼ੌਜ ਵਲੋਂ ਚਲਾਈ ਗਈ ਗੋਲੀ ਕਾਰਨ ਦੋ ਨਾਗਰਿਕਾਂ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਫ਼ੌਜ 'ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਦੁਨੀਆਂ ਵਿਚ ਭਾਰਤ ਦੀ ਸਥਿਤੀ ਨੂੰ ਕਮਜ਼ੋਰ
ਕਰਦਾ ਹੈ।         (ਪੀ.ਟੀ.ਆਈ.)