ਘੱਟੋ-ਘੱਟ ਜਮ੍ਹਾ ਰਾਸ਼ੀ ਨਾ ਰੱਖਣ 'ਤੇ ਐਸ.ਬੀ.ਆਈ. ਵਿਚ 41.16 ਲੱਖ ਬੱਚਤ ਖਾਤੇ ਬੰਦ : ਆਰ.ਟੀ.ਆਈ.

ਖ਼ਬਰਾਂ, ਰਾਸ਼ਟਰੀ

ਇੰਦੌਰ, 13 ਮਾਰਚ : ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਨਾਲ ਪ੍ਰਗਟਾਵਾ ਹੋਇਆ ਹੈ ਕਿ ਘੱਟੋ-ਘੱਟ ਜਮਾ ਰਾਸ਼ੀ ਨਾ ਰੱਖੇ ਜਾਣ 'ਤੇ ਗਾਹਕਾਂ ਤੋਂ ਜੁਰਮਾਨਾ ਵਸੂਲੀ ਦੇ ਨਿਯਮ ਕਾਰਨ ਮੌਜੂਦਾ ਵਿੱਤੀ ਸਾਲ ਦੇ ਸ਼ੁਰੂਆਤੀ 10 ਮਹੀਨਿਆਂ (ਅਪ੍ਰੈਲ-ਜਨਵਰੀ) ਦੌਰਨ ਦੇਸ਼ ਦੇ ਸੱਭ ਤੋਂ ਵੱਡੀ ਬੈਂਕ ਐਸ.ਬੀ.ਆਈ. ਵਿਚ ਕਰੀਬ 41.16 ਲੱਖ ਖਾਤੇ ਬੰਦ ਕਰ ਦਿਤੇ ਗਏ ਹਨ। ਮੱਧ ਪ੍ਰਦੇਸ਼ ਦੇ ਨੀਮਚ ਵਾਸੀ ਸਮਾਜਕ ਕਾਰਕੁਨ

 ਚੰਦਰਸ਼ੇਖਰ ਗੌੜ ਨੇ ਅੱਜ ਪੀ.ਟੀ.ਆਈ.-ਭਾਸ਼ਾ ਨੂੰ ਦਸਿਆ ਕਿ ਉਨ੍ਹਾਂ ਦੀ ਆਰ.ਟੀ.ਆਈ. ਅਰਜ਼ੀ 'ਤੇ ਐਸ.ਬੀ.ਆਈ. ਦੇ ਇਕ ਆਲਾ ਅਧਿਕਾਰੀ ਨੇ ਉਨ੍ਹਾਂ ਨੂੰ 28 ਫ਼ਰਵਰੀ ਨੂੰ ਭੇਜੇ ਪੱਤਰ ਵਿਚ ਇਹ ਜਾਣਕਾਰੀ ਦਿਤੀ।ਘੱਟੋ-ਘੱਟ ਜਮਾ ਰਾਸ਼ੀ ਨਾ ਰੱਖੇ ਜਾਣ 'ਤੇ ਜੁਰਮਾਨਾ ਵਸੂਲੀ ਦੇ ਕਾਰਨ ਐਸ.ਬੀ.ਆਈ. ਵਿਚ ਵੱਡੀ ਗਿਣਤੀ ਵਿਚ ਬੱਚਤ ਖ਼ਾਤੇ ਬੰਦ ਹੋਣ ਦੀ ਹੈਰਾਨ ਕਰਨ ਵਾਲੀ ਜਾਣਕਾਰੀ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਦੇਸ਼ ਸੱਭ ਤੋਂ ਵੱਡੇ ਬੈਂਕ ਨੇ ਇਸ ਮਦ ਵਿਚ ਇਕ ਅਪ੍ਰੈਲ ਤੋਂ ਜੁਰਮਾਨਾ 75 ਫ਼ੀ ਸਦੀ ਤਕ ਘਟਾਉਣ ਦਾ ਅਹਿਮ ਫ਼ੈਸਲਾ ਲਿਆ ਹੈ।        (ਏਜੰਸੀ)