ਦੇਸ਼ ਦੀ ਟੈਕਸ ਨੀਤੀ ਲਈ ਸਾਲ 2017 ਕਾਫ਼ੀ ਅਹਿਮ ਰਿਹਾ। ਇਸ ਸਾਲ ਨਾ ਸਿਰਫ ਨਵੀਂ ਟੈਕਸ ਨੀਤੀ ਗੁਡਸ ਐਂਡ ਸਰਵਿਸ ਟੈਕਸ (ਜੀਐਸਟੀ) ਨੂੰ ਲਾਗੂ ਕੀਤਾ ਗਿਆ, ਬਲਕਿ ਇਸ ਵਿੱਚ ਕਈ ਬਦਲਾਅ ਵੀ ਕੀਤੇ ਗਏ। ਮੋਦੀ ਸਰਕਾਰ ਨੇ ਜੀਐਸਟੀ ਦੇ ਤਹਿਤ ਆਮ ਆਦਮੀ ਨੂੰ ਰਾਹਤ ਦੇਣ ਲਈ ਕਈ ਉਤਪਾਦਾਂ ਦਾ ਰੇਟ ਘਟਾਇਆ। ਕਾਰੋਬਾਰੀਆਂ ਲਈ ਵੀ ਰਿਫੰਡ ਕਲੇਮ ਕਰਨ ਦਾ ਕੰਮ ਆਸਾਨ ਕਰ ਦਿੱਤਾ ਗਿਆ ਹੈ।