ਮੋਦੀ ਨੇ ਅਯੋਧਿਆ ਮਾਮਲੇ 'ਚ ਸੁਣਵਾਈ ਟਾਲਣ ਦੀ ਮੰਗ ਸਬੰਧੀ ਸਿੱਬਲ ਨੂੰ ਨਿਸ਼ਾਨੇ 'ਤੇ ਲਿਆ
ਧੰਧੁਕਾ (ਗੁਜਰਾਤ), 6 ਦਸੰਬਰ: ਕਾਂਗਰਸ ਆਗੂ ਕਪਿਲ ਸਿੱਬਲ ਦੇ ਕਲ ਸੁਪਰੀਮ ਕੋਰਟ 'ਚ ਰਾਮ ਮੰਦਰ ਮਾਮਲੇ ਬਾਰੇ ਵਿਵਾਦਮਈ ਬਿਆਨ ਮਗਰੋਂ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਨੂੰ ਚੋਣ ਮੁੱਦਾ ਬਣਾ ਲਿਆ ਲਗਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਤਕ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ਦੀ ਸੁਣਵਾਈ ਟਾਲਣ ਦੀ ਮੰਗ ਕਰਨ ਲਈ ਅੱਜ ਸੀਨੀਅਰ ਕਾਂਗਰਸ ਆਗੂ ਅਤੇ ਵਕੀਲ ਕਪਿਲ ਸਿੱਬਲ 'ਤੇ ਨਿਸ਼ਾਨਾ ਲਾਇਆ ਅਤੇ ਪੁਛਿਆ ਕਿ ਕੀ ਇਸ ਤਰ੍ਹਾਂ ਦੇ ਮੁੱਦੇ ਨੂੰ ਸਿਆਸੀ ਲਾਭ-ਹਾਨੀ ਲਈ ਬਗ਼ੈਰ ਫ਼ੈਸਲੇ 'ਤੋਂ ਹੀ ਰਖਿਆ ਜਾਣਾ ਚਾਹੀਦਾ ਹੈ। ਉਧਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਕਾਂਗਰਸ 'ਤੇ ਹਮਲਾ ਤੇਜ਼ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀ 'ਤੇ ਸ਼ਰਮਨਾਕ ਰੁਖ਼ ਅਪਨਾਉਣ ਦਾ ਦੋਸ਼ ਲਾਇਆ। ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ 'ਚ ਵਕਫ਼ ਬੋਰਡ ਦੇ ਵਕੀਲ ਸਿੱਬਲ ਜ਼ਿਕਰਯੋਗ ਹੈ ਕਿ ਸਿੱਬਲ ਨੇ ਕਲ ਸੁਪਰੀਮ ਕੋਰਟ 'ਚ ਕਿਹਾ ਸੀ ਕਿ ਕਿਉਂਕਿ ਮਾਮਲੇ 'ਚ ਫ਼ੈਸਲੇ ਦਾ ਗੰਭੀਰ ਅਸਰ ਹੋਵੇਗਾ, ਇਸ ਲਈ ਸੁਣਵਾਈ ਜੁਲਾਈ, 2019 ਤਕ ਲਈ ਟਾਲ ਦਿਤੀ ਜਾਵੇ, ਉਦੋਂ ਤਕ ਆਮ ਚੋਣਾਂ ਹੋ ਜਾਣਗੀਆਂ। ਹਾਲਾਂਕਿ ਸੁਪਰੀਮ ਕੋਰਟ ਨੇ ਇਹ ਦਲੀਲ ਨਾਮਨਜ਼ੂਰ ਕਰ ਦਿਤੀ ਅਤੇ ਮਾਮਲੇ ਦੀ ਸੁਣਵਾਈ ਅਗਲੇ ਸਾਲ 8 ਫ਼ਰਵਰੀ ਨੂੰ ਤੈਅ ਕਰ ਦਿਤੀ। ਮੋਦੀ ਨੇ ਗੁਜਰਾਤ 'ਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਸੰਭਾਵਤ ਨੁਕਸਾਨ ਦਾ ਖ਼ਤਰਾ ਮੁੱਲ ਲੈਂਦਿਆਂ ਸੁਪਰੀਮ ਕੋਰਟ 'ਚ ਤਿੰਨ ਤਲਾਕ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਨਾਲ ਹੀ ਦੇਸ਼ 'ਚ ਇਕੱਠੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਵੀ ਮੰਗ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ''ਕਲ ਸਿੱਬਲ ਨੇ ਮੁਸਲਮਾਨਾਂ ਦੇ ਮੁੱਦੇ ਦੀ ਵਕਾਲਤ ਕੀਤੀ। ਉਨ੍ਹਾਂ ਨੂੰ ਅਜਿਹਾ ਕਰਨ ਦਾ ਹੱਕ ਹੈ ਅਤੇ ਸਾਨੂੰ ਇਸ 'ਚ ਕੋਈ ਪ੍ਰੇਸ਼ਾਨੀ ਨਹੀਂ। ਤੁਸੀ ਬਾਬਰੀ ਮਸਜਿਦ ਨੂੰ ਬਚਾਉਣ ਲਈ ਸਾਰੇ ਤੱਥਾਂ ਅਤੇ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਅਪਣੀ ਦਲੀਲ ਪੇਸ਼ ਕਰ ਸਕਦੇ ਹੋ।''ਉਨ੍ਹਾਂ ਅਹਿਮਦਾਬਾਦ ਜ਼ਿਲ੍ਹੇ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰ ਸਿੱਬਲ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ ਕਿ 2019 ਦੀਆਂ ਚੋਣਾਂ ਤਕ ਸੁਣਵਾਈ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਿੱਬਲ ਚੋਣਾਂ ਦੇ ਨਾਂ 'ਤੇ ਰਾਮ ਮੰਦਰ ਮਾਮਲੇ ਦੀ ਸੁਣਵਾਈ ਰੋਕਣਾ ਚਾਹੁੰਦੇ ਹਨ। ਮੋਦੀ ਨੇ ਕਿਹਾ, ''ਹੁਣ ਮੈਂ ਸਮਝਦਾ ਹਾਂ ਕਿ ਕਾਂਗਰਸ ਨੇ ਕਿਉਂ ਕਈ ਮੁੱਦਿਆਂ ਨੂੰ ਉਲਝਾਈ ਰਖਿਆ। ਉਨ੍ਹਾਂ ਇਸ ਨੂੰ ਲੈ ਕੇ ਵਿਸਤਾਰ 'ਚ ਕੁੱਝ ਨਹੀਂ ਕਿਹਾ ਪਰ ਇਸ ਪਿੱਛੇ ਸਿਆਸੀ ਲਾਭ ਹਾਸਲ ਕਰਨ ਨੂੰ ਕਾਰਨ ਦਸਿਆ।ਉਨ੍ਹਾਂ ਕਿਹਾ ਕਿ ਦੇਸ਼ 'ਚ ਹਰ ਛੇ ਮਹੀਨਿਆਂ 'ਚ ਕਿਤੇ ਨਾ ਕਿਤੇ ਚੋਣਾਂ ਹੁੰਦੀਆਂ ਹਨ ਅਤੇ ਹਰ ਚੀਜ਼ ਨੂੰ ਸਿਆਸੀ ਨਫ਼ਾ-ਨੁਕਸਾਨ ਦੇ ਨਜ਼ਰੀਏ ਤੋਂ ਵੇਖਣ ਨਾਲ ਦੇਸ਼ ਦਾ ਸੱਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ।ਉਧਰ ਅਮਿਤ ਸ਼ਾਹ ਨੇ ਟਵੀਟ ਕਰ ਕੇ ਕਿਹਾ, ''ਹੁਣ ਸੁੰਨੀ ਵਕਫ਼ ਬੋਰਡ ਨੇ ਕਿਹਾ ਹੈ ਕਿ ਉਹ ਇਸ ਗੱਲ ਤੋਂ ਸਹਿਮਤ ਨਹੀਂ ਹਨ ਜੋ ਅਦਾਲਤ 'ਚ ਕਪਿਲ ਸਿੱਬਲ ਨੇ ਕਹੀ ਹੈ। ਯਕੀਨੀ ਹੈ ਕਿ ਸਿੱਬਲ ਨੇ ਕਾਂਗਰਸ ਆਗੂ ਦੇ ਨਾਤੇ ਅਪਣੀ ਗੱਲ ਰੱਖੀ ਅਤੇ ਅਪਣੀ ਹਾਈਕਮਾਂਡ ਦਾ ਆਸ਼ੀਰਵਾਦ ਲਿਆ ਹੈ। ਰਾਮ ਮੰਦਰ ਦੇ ਮੁੱਦੇ 'ਤੇ ਕਾਂਗਰਸ ਦਾ ਸ਼ਰਮਨਾਕ ਰੁਖ਼।''ਉਧਰ ਬਾਬਰੀ ਮਸਜਿਦ ਵਿਵਾਦ 'ਚ ਪ੍ਰਮੁੱਖ ਧਿਰ ਉੱਤਰ ਪ੍ਰਦੇਸ਼ ਸੁੰਨੀ ਵਕਫ਼ ਬੋਰਡ ਨੇ ਕਿਹਾ ਕਿ ਉਹ ਇਸ ਮਾਮਲੇ ਦਾ ਛੇਤੀ ਤੋਂ ਛੇਤੀ ਨਿਪਟਾਰਾ ਚਾਹੁੰਦਾ ਹੈ ਅਤੇ ਉਹ ਮਾਮਲੇ ਦੀ ਸੁਣਵਾਈ ਸਾਲ 2019 'ਚ ਕਰਵਾਉਣ ਸਬੰਧੀ ਦਲੀਲਾਂ ਨਾਲ ਸਹਿਮਤ ਨਹੀਂ ਹੈ। (ਪੀਟੀਆਈ)
ਮੋਦੀ ਨੇ ਅਯੋਧਿਆ ਮਾਮਲੇ 'ਚ ਸੁਣਵਾਈ ਟਾਲਣ ਦੀ ਮੰਗ ਸਬੰਧੀ ਸਿੱਬਲ ਨੂੰ ਨਿਸ਼ਾਨੇ 'ਤੇ ਲਿਆਮੋਦੀ ਨੇ ਅਯੋਧਿਆ ਮਾਮਲੇ 'ਚ ਸੁਣਵਾਈ ਟਾਲਣ ਦੀ ਮੰਗ ਸਬੰਧੀ ਸਿੱਬਲ ਨੂੰ ਨਿਸ਼ਾਨੇ 'ਤੇ ਲਿਆਮੋਦੀ ਨੇ ਅਯੋਧਿਆ ਮਾਮਲੇ 'ਚ ਸੁਣਵਾਈ ਟਾਲਣ ਦੀ ਮੰਗ ਸਬੰਧੀ ਸਿੱਬਲ ਨੂੰ ਨਿਸ਼ਾਨੇ 'ਤੇ ਲਿਆਮੋਦੀ ਨੇ ਅਯੋਧਿਆ ਮਾਮਲੇ 'ਚ ਸੁਣਵਾਈ ਟਾਲਣ ਦੀ ਮੰਗ ਸਬੰਧੀ ਸਿੱਬਲ ਨੂੰ ਨਿਸ਼ਾਨੇ 'ਤੇ ਲਿਆ