ਹੈਦਰਾਬਾਦ, 27 ਸਤੰਬਰ:
ਨਿਜੀ ਮਾਮਲੇ ਹਲ ਕਰਨ ਬਦਲੇ ਲੋਕਾਂ ਤੋਂ ਪੈਸੇ ਲੈਣ ਵਾਲੇ 44 ਸਾਲਾ ਬਾਬੇ ਨੂੰ ਪੁਲਿਸ ਨੇ
ਧੋਖਾਧੜੀ ਦੇ ਮਾਮਲੇ ਵਿਚ ਅੱਜ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦੇ ਸੀਨੀਅਰ
ਅਧਿਕਾਰੀ ਨੇ ਕਿਹਾ ਕਿ ਨਰਸਿਮਹਾ ਚਾਰਯੁਲੂ ਬਬਾਬੇ ਦਾ ਮੀਰਪੇਟ ਇਲਾਕੇ ਵਿਚ 'ਭਵਿੱਖਬਾਣੀ'
ਨਾਂਅ ਤੋਂ ਇਕ ਦਫ਼ਤਰ ਸੀ। ਇਹ ਬਾਬਾ ਖ਼ੁਦ ਨੂੰ ਰੱਬ ਵਲੋਂ ਭੇਜਿਆ ਦੂਤ ਕਹਿੰਦਾ ਸੀ ਅਤੇ
ਕਈ ਲੋਕਾਂ ਤੋਂ ਲਗਭਗ 50 ਲੱਖ ਰੁਪਏ ਲੈ ਚੁੱਕਾ ਹੈ।
ਇਹ ਬਾਬਾ ਲੋਕਾਂ ਨੂੰ ਭਰੋਸਾ
ਦਿੰਦਾ ਸੀ ਕਿ ਉਹ ਉਨ੍ਹਾਂ ਦੇ ਮਾਮਲੇ ਜਿਵੇਂ ਘਰੇਲੂ ਝਗੜਾ, ਸਿਹਤ, ਵਿਆਹ ਅਤੇ ਨੌਕਰੀ
ਨਾਲ ਸਬੰਧਤ ਮਾਮਲਿਆਂ ਨੂੰ ਹੱਲ ਕਰ ਦੇਵੇਗਾ। ਪੁਲਿਸ ਦੇ ਡਿਪਟੀ ਕਮਿਸ਼ਨਰ ਐਮ. ਵੈਨਕੇਟਸ਼ਵਰ
ਰਾਓ ਨੇ ਕਿਹਾ ਕਿ ਇਸ ਬਾਬੇ ਦੇ ਕਥਿਤ ਤੌਰ 'ਤੇ ਮਾਮਲੇ ਹੱਲ ਕਰਨ ਬਦਲੇ ਕਈ ਔਰਤਾਂ ਨਾਲ
ਜਿਸਮਾਨੀ ਸਬੰਧ ਸਨ। ਇਹ ਬਾਬਾ ਟੀਵੀ ਚੈਨਲਾਂ ਦੇ ਕਈ ਪ੍ਰੋਗਰਾਮਾਂ ਵਿਚ ਵੀ ਆਉਂਦਾ ਸੀ
ਜਿਨ੍ਹਾਂ ਵਿਚ ਉਹ ਦਾਅਵਾ ਕਰਦਾ ਸੀ ਕਿ ਉਸ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ।
ਪੁਲਿਸ
ਨੇ ਦਸਿਆ ਕਿ ਇਸ ਬਾਬੇ ਕੋਲ ਕਈ ਨਕਲੀ ਹਥਿਆਰ ਅਤੇ ਸੀਬੀਆਈ ਦਾ ਨਕਲੀ ਆਈ ਕਾਰਡ ਸਨ ਜਿਸ
ਨੂੰ ਵਿਖਾ ਕੇ ਉਹ ਪੈਸੇ ਵਾਪਸ ਮੰਗਣ ਆਉਣ ਵਾਲੇ ਲੋਕਾਂ ਨੂੰ ਡਰਾਉਂਦਾ ਸੀ। ਹੁਣ ਤਕ ਬਾਬੇ
ਵਿਰੁਧ ਪੰਜ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਕਈ ਹੋਰ ਲੋਕ ਵੀ ਅਪਣੀਆਂ ਸ਼ਿਕਾਇਤਾਂ ਲੈ ਕੇ
ਪੁਲਿਸ ਕੋਲ ਪਹੁੰਚ ਰਹੇ ਹਨ। (ਪੀ.ਟੀ.ਆਈ.)