ਹਨੀਪ੍ਰੀਤ ਅਤੇ ਆਦਿਤਿਆ ਦੀ ਭਾਲ 'ਚ ਮੁੰਬਈ ਅਤੇ ਨੇਪਾਲ ਨੇੜੇ ਛਾਪੇਮਾਰੀ ਜਾਰੀ

ਖ਼ਬਰਾਂ, ਰਾਸ਼ਟਰੀ



ਚੰਡੀਗੜ੍ਹ, 6 ਸਤੰਬਰ: ਜੇਲ 'ਚ ਬੰਦ ਸੌਦਾ ਸਾਧ ਦੇ ਦੋ ਕਰੀਬੀ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਪੁਲਿਸ ਨੇ ਅੱਜ ਕਿਹਾ ਕਿ ਉਹ ਭਗੌੜਿਆਂ ਦੀ ਭਾਲ 'ਚ ਮੁੰਬਈ ਅਤੇ ਨੇਪਾਲ ਦੇ ਨੇੜਲੇ ਇਲਾਕਿਆਂ 'ਚ ਛਾਪੇਮਾਰੀ ਕਰ ਰਹੀ ਹੈ। ਹਰਿਆਣਾ ਪੁਲਿਸ ਨੇ ਕਿਹਾ ਕਿ ਉਹ ਹੋਰ ਸੂਬਿਆਂ ਦੀ ਪੁਲਿਸ ਨਾਲ ਸੰਪਰਕ 'ਚ ਹੈ ਅਤੇ ਉਮੀਦ ਹੈ ਕਿ ਹਨੀਪ੍ਰੀਤ ਅਤੇ ਆਦਿਤਿਆ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਜਿਹਾ ਸ਼ੱਕ ਹੈ ਕਿ ਹਨੀਪ੍ਰੀਤ ਭਾਰਤ-ਨੇਪਾਲ ਸਰਹੱਦ ਜ਼ਰੀਏ ਨੇਪਾਲ ਭੱਜ ਗਈ ਹੈ। ਉਨ੍ਹਾਂ ਦੇ ਭੱਜ ਜਾਣ ਦੇ ਸ਼ੱਕ ਹੇਠ ਹੀ ਹਰਿਆਣਾ ਪੁਲਿਸ ਨੇ ਦੋਹਾਂ ਵਿਰੁਧ ਲੁਕਆਊਟ ਨੋਟਿਸ ਜਾਰੀ ਕੀਤਾ ਸੀ।  (ਪੀਟੀਆਈ)