ਹਨੀਪ੍ਰੀਤ ਦੀ ਭਾਲ 'ਚ ਲਖੀਮਪੁਰ ਪੁੱਜੀ ਹਰਿਆਣਾ ਪੁਲਿਸ

ਖ਼ਬਰਾਂ, ਰਾਸ਼ਟਰੀ

ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼), 5 ਸਤੰਬਰ: ਬਲਾਤਕਾਰ ਦੇ ਮੁਲਜ਼ਮ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਦੀ ਭਾਲ 'ਚ ਹਰਿਆਣਾ ਪੁਲਿਸ ਲਖੀਮਪੁਰ ਖੀਰੀ ਪਹੁੰਚੀ।
ਅੱਪਰ ਪੁਲਿਸ ਸੂਪਰਡੈਂਟ ਘਨਸ਼ਿਆਮ ਚੌਰਸੀਆ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਦੋ ਅਫ਼ਸਰ ਕਲ ਨੇਪਾਲ ਨਾਲ ਲੱਗੇ ਗੌਰੀਫ਼ੰਟਾ ਖੇਤਰ ਪਹੁੰਚੇ। ਇਸ ਦੌਰਾਨ ਉਨ੍ਹਾਂ ਗੌਰੀਫ਼ੰਟਾ ਥਾਣੇ ਨਾਲ ਕੁੱਝ ਸੂਚਨਾਵਾਂ ਸਾਂਝੀਆਂ ਕੀਤੀਆਂ ਅਤੇ ਹਨੀਪ੍ਰੀਤ ਦੇ ਸਰਹੱਦ ਪਾਰ ਕਰ ਕੇ ਨੇਪਾਲ ਭੱਜਣ ਦੇ ਅਪਣੇ ਸ਼ੱਕ ਬਾਰੇ ਦਸਿਆ।  ਉਨ੍ਹਾਂ ਕਿਹਾ ਕਿ ਹਨੀਪ੍ਰੀਤ ਦੇ ਨੇਪਾਲ ਭੱਜਣ ਬਾਰੇ ਕੋਈ ਸੁਰਾਗ ਨਾ ਮਿਲਣ ਤੇ ਹਰਿਆਣਾ ਪੁਲਿਸ ਵਾਪਸ ਆ ਗਈ। ਚੌਰਸੀਆ ਨੇ ਕਿਹਾ ਕਿ ਸਰਹੱਦ ਉਤੇ ਪੰਜਾਬ ਦੀ ਰਜਿਸਟਰੇਸ਼ਨ ਵਾਲੀ ਇਕ ਲਾਵਾਰਿਸ ਗੱਡੀ ਬਰਾਮਦ ਕੀਤੀ ਗਈ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਕਿਸ ਦੀ ਹੈ ਅਤੇ ਉਸ ਦਾ ਹਨੀਪ੍ਰੀਤ ਨਾਲ ਕੋਈ ਸਬੰਧ ਤਾਂ ਨਹੀਂ।  ਹਨੀਪ੍ਰੀਤ ਵਿਰੁਧ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਅਜਿਹਾ ਸ਼ੱਕ ਹੈ ਕਿ ਉਹ ਨੇਪਾਲ ਭੱਜ ਗਈ ਹੈ। (ਪੀਟੀਆਈ)