'ਹਨੀਪ੍ਰੀਤ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ ਇਕ ਲੱਖ ਦਾ ਇਨਾਮ'

ਖ਼ਬਰਾਂ, ਰਾਸ਼ਟਰੀ

ਸ਼ਾਹਜਹਾਂਪੁਰ, 22 ਸਤੰਬਰ: ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਤੋਂ ਲਾਪਤਾ ਹੋਈ ਸਾਧ ਦੀ ਗੋਦ ਲਈ ਧੀ ਹਨੀਪ੍ਰੀਤ ਇੰਸਾਂ 'ਤੇ ਇਕ ਲੱਖ ਰੁਪਏ ਦਾ ਐਲਾਨ ਰਖਿਆ ਗਿਆ ਹੈ।
ਇਕ ਸਮਾਜਕ ਕਾਰਕੁਨ ਫ਼ਕੀਰੇਲਾਲ ਭੋਜਬਲ ਨੇ ਹਨੀਪ੍ਰੀਤ ਦੀ ਜਾਣਕਾਰੀ ਦੇਣ ਵਾਲੇ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਹਨੀਪ੍ਰੀਤ ਦੀ ਗ੍ਰਿਫ਼ਤਾਰੀ ਲਈ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਸਾਹਮਣੇ ਧਰਨਾ ਦਿਤਾ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਦੀਆਂ ਕਈ ਥਾਵਾਂ 'ਤੇ ਹਨੀਪ੍ਰੀਤ ਦੇ ਪੋਸਟਰ ਵੀ ਲਗਾਏ ਤਾਕਿ ਲੋਕ ਉਸ ਨੂੰ ਪਛਾਣ ਸਕਣ। ਇਸ ਸਬੰਧੀ ਮੈਜਿਸਟ੍ਰੇਟ ਪ੍ਰਕਾਸ਼ ਸ੍ਰੀਵਾਸਤਵ ਨੇ ਕਿਹਾ ਕਿ ਕੋਈ ਵੀ ਧਰਨਾ 'ਤੇ ਬੈਠ ਸਕਦਾ ਹੈ। ਸ਼ਹਿਰ ਵਿਚ ਹਨੀਪ੍ਰੀਤ ਦੇ ਪੋਸਟਰਾਂ ਅਤੇ ਉਸ 'ਤੇ ਰੱਖੇ ਇਕ ਲੱਖ ਰੁਪਏ ਦਾ ਐਲਾਨ ਬਾਰੇ ਸ੍ਰੀਵਾਸਤਵ ਨੇ ਕਿਹਾ ਕਿ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇ ਦਿਤੀ ਗਈ ਹੈ ਅਤੇ ਜੇ ਕੁੱਝ ਵੀ ਕਾਨੂੰਨ ਦੇ ਵਿਰੁਧ ਹੁੰਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੌਦਾ ਸਾਧ ਮਾਮਲੇ ਵਿਚ ਹਰਿਆਣਾ ਪੁਲਿਸ ਹਨੀਪ੍ਰੀਤ ਦੀ ਕਈ ਦਿਨਾਂ ਤੋਂ ਭਾਲ ਕਰ ਰਹੀ ਹੈ। ਹਨੀਪ੍ਰੀਤ ਬਾਰੇ ਇਹ ਵੀ ਖ਼ਬਰਾਂ ਆਈਆਂ ਸਨ ਕਿ ਉਹ ਭਾਰਤ ਛੱਡ ਕੇ ਨੇਪਾਲ ਜਾ ਚੁੱਕੀ ਹੈ। (ਪੀ.ਟੀ.ਆਈ.)