'ਹਨੀਪ੍ਰੀਤ' ਲਈ ਤੜਫ਼ ਰਿਹੈ ਸੌਦਾ ਸਾਧ, ਹਨੀਪ੍ਰੀਤ ਗ਼ਾਇਬ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 2 ਸਤੰਬਰ : ਬਲਾਤਕਾਰੀ ਸੌਦਾ ਸਾਧ ਜੇਲ 'ਚ 'ਹਨੀਪ੍ਰੀਤ' ਲਈ ਤੜਫ਼ ਰਿਹਾ ਹੈ। ਉਸ ਨੇ ਸੀਬੀਆਈ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਹਨੀਪ੍ਰੀਤ ਨੂੰ ਜੇਲ ਵਿਚ ਉਸ ਨਾਲ ਰਹਿਣ ਦੀ ਇਜਾਜ਼ਤ ਦਿਤੀ ਜਾਵੇ। ਸੌਦਾ ਸਾਧ ਦੀ ਦਲੀਲ ਹੈ ਕਿ ਹਨੀਪ੍ਰੀਤ ਉਸ ਦੀ ਫ਼ਿਜ਼ੀਓਥੈਰੇਪਿਸਟ ਹੋਣ ਦੇ ਨਾਲ-ਨਾਲ ਉਸ ਦੀ ਮਾਲਸ਼ ਵੀ ਕਰਦੀ ਸੀ। ਸੌਦਾ ਸਾਧ ਨੇ ਕਿਹਾ ਕਿ ਉਹ ਜੇਲ ਵਿਚ ਹਨੀਪ੍ਰੀਤ ਕੋਲੋਂ ਮਾਲਿਸ਼ ਕਰਵਾਉਣਾ ਚਾਹੁੰਦਾ ਹੈ। ਉਧਰ, ਹਨੀਪ੍ਰੀਤ ਗ਼ਾਇਬ ਹੋ ਗਈ ਹੈ। ਇਕ ਚਿੱਠੀ ਮਿਲੀ ਹੈ ਜਿਸ ਵਿਚ ਉਸ ਨੇ ਲਿਖਿਆ ਹੈ ਕਿ ਉਹ ਕਿਸੇ ਪੁਲਿਸ ਮੁਲਾਜ਼ਮ ਨਾਲ ਫ਼ਤਿਆਬਾਦ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੀਬੀਆਈ ਅਦਾਲਤ ਨੇ ਸੌਦਾ ਸਾਧ ਨੂੰ ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿਚ 10-10 ਸਾਲ ਦੀ ਸਜ਼ਾ ਸੁਣਾਈ ਹੈ। ਉਧਰ ਹਨੀਪ੍ਰੀਤ ਨੇ ਵੀ ਅਦਾਲਤ ਵਿਚ ਅਰਜ਼ੀ ਦਿਤੀ ਸੀ ਕਿ ਉਸ ਨੂੰ ਅਪਣੇ 'ਪਿਤਾ' ਨਾਲ ਰਹਿਣ ਦੀ ਇਜ਼ਾਜਤ ਦਿਤੀ ਜਾਵੇ। ਅਦਾਲਤ ਨੇ ਦੋਹਾਂ ਦੀ ਅਰਜ਼ੀ ਨੂੰ ਰੱਦ ਕਰ ਦਿਤਾ। ਉਂਜ ਦੋਵੇਂ ਜਣੇ ਰੋਹਤਕ ਜੇਲ ਵਿਚ ਬਣੇ ਪੁਲਿਸ ਗੈਸਟ ਹਾਉਸ ਵਿਚ ਨਾਲ ਹੀ ਰਹੇ ਸਨ। ਸੂਤਰਾਂ ਮੁਤਾਬਕ ਸੌਦਾ ਸਾਧ ਜੇਲ ਵਿਚ ਅਪਣੀ ਸ਼ਾਹੀ ਜੀਵਨਸ਼ੈਲੀ ਨੂੰ ਯਾਦ ਕਰ ਰਿਹਾ ਹੈ।  (ਏਜੰਸੀ)