ਹਰ ਨਾਗਰਿਕ ਨੂੰ ਪਤਾ ਹੋਣੇ ਚਾਹੀਦੇ ਹਨ ਆਪਣੇ ਅਧਿਕਾਰ

ਖ਼ਬਰਾਂ, ਰਾਸ਼ਟਰੀ

ਰੋਜ਼ਾਨਾ ਜ਼ਿੰਦਗੀ 'ਚ ਭਾਰਤੀ ਨਾਗਰਿਕ ਦੇ ਅਜਿਹੇ ਕਈ ਅਧਿਕਾਰ ਹਨ ਜਿੰਨਾ ਤੋਂ ਜਾਣੂ ਹੋਣਾ ਬਹੁਤ ਜਰੂਰੀ ਹੈ। ਜਿਵੇਂ ਕਿ ਲੋਡ਼ ਪੈਣ ਤੇ ਕਿਸੇ ਆਮ ਹੋਟਲ ਤੋਂ ਲੈ ਕੇ  ਤਿੰਨ ਤਾਰਾ ਜਾਂ ਪੰਜ ਤਾਰਾ ਵਰਗੇ ਵੱਡੇ ਹੋਟਲ ਦਾ ਬਾਥਰੂਮ ਇਸਤੇਮਾਲ ਕਰਨਾ ਚਾਹੁੰਦੇ ਹੋ ਜਾਂ ਫਿਰ ਪਾਨੀ ਪੀਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਇਨਕਾਰ ਨਹੀਂ ਕਰ ਸਕਦਾ। ਜੇਕਰ ਕੋਈ ਤੁਹਾਨੂੰ ਇਸ ਦੇ ਲਈ ਰੋਕੇ ਤਾਂ ਤੁਸੀਂ ਉਸਦੇ ਖਿਲਾਫ ਕਾਰਵਾਈ ਕਰ ਸਕਦੇ ਹੋ। ਇੰਨਾਂ ਹੀ ਨਹੀਂ ਅਜਿਹੇ ਹੋਰ ਵੀ ਬਹੁਤ ਸਾਰੇ ਨਿਯਮ ਹਨ ਜਿਨਾਂ ਬਾਰੇ ਜਾਣਕਾਰੀ ਜਰੂਰ ਰੱਖੋ। 


1 ਤੁਹਾਡੇ ਨਾਲ ਘਟੀ ਕਿਸੇ ਵੀ ਘਟਨਾ ਦੀ FIR ਲਿਖਣ  ਤੋਂ ਕੋਈ ਪੁਲਿਸ ਅਧਿਕਾਰੀ ਇਨਕਾਰ ਕਰਦਾ ਹੈ ਤਾਂ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਉਸਨੂੰ  ਮਹੀਨੇ ਤੋਂ ਇਕ ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।  



5 ਕੋਈ ਵੀ ਕੰਪਨੀ ਕਿਸੇ ਵੀ ਔਰਤ ਨੂੰ ਗਰਭਵਤੀ ਹੋਣ ਤੋਂ ਬਾਅਦ ਨੌਕਰੀ ਤੋਂ ਨਹੀਂ ਕੱਢ ਸਕਦੀ ਬਲਕਿ ਗਰਭ ਅਵਸਥਾ 'ਚ ਔਰਤ ਨੂੰ ਬਿਨਾਂ ਸੈਲਰੀ ਕੱਟੇ 26 ਹਫਤਿਆਂ ਦੀ ਛੁੱਟੀ ਦਿੰਦੀ ਹੈ। 

9 ਤੁਹਾਡੀ ਕੰਪਨੀ ਵੱਲੋਂ ਤੁਹਾਡੀ ਸੈਲਰੀ ਨਾ ਦੇਣ ਤੇ ਤੁਸੀਂ ਕੰਪਨੀ ਖਿਲਾਫ  ਕਾਰਵਾਈ ਕਰ ਸਕਦੇ ਹੋ।

10 ਜੇਕਰ ਤੁਸੀਂ ਕਿਸੇ ਜਨਤਕ ਥਾਂ ਤੇ ਅਸ਼ਲੀਲ ਹਰਕਤ ਕਰਦੇ ਪਾਏ ਜਾਂਦੇ ਹੋ ਤਾਂ ਤੁਹਾਨੂੰ 3 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ।