ਹੋਲੀ ਮੌਕੇ ਨੀਰਵ ਮੋਦੀ ਦੇ ਪੁਤਲੇ ਦਾ ਹੋਵੇਗਾ ਹੋਲਿਕਾ ਦਹਿਨ

ਖ਼ਬਰਾਂ, ਰਾਸ਼ਟਰੀ

ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਵਰਲੀ ਸਥਿਤ ਬੀ.ਡੀ.ਡੀ. ਚਾਲ ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਕਾਰਨ ਪੀ.ਐੱਨ.ਬੀ. ਬੈਂਕ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ। ਦਰਅਸਲ ਇੱਥੇ ਸਥਾਨਕ ਲੋਕਾਂ ਨੇ 58 ਫੁੱਟ ਉੱਚੀ ਹੋਲਿਕਾ ਬਣਾਈ ਹੈ, ਜਿਸ 'ਤੇ ਨੀਰਵ ਮੋਦੀ ਦਾ ਪੁਤਲਾ ਲਗਾਇਆ ਗਿਆ ਹੈ। ਹੋਲੀ ਦੀ ਸ਼ਾਮ ਇਸ ਦਾ ਦਹਿਨ ਕਰ ਦਿੱਤਾ ਜਾਵੇਗਾ। ਪੁਰਾਣੀਆਂ ਚਾਲੀਆਂ ਦਰਮਿਆਨ ਬਣਿਆ ਵਿਸ਼ਾਲ ਪੁਤਲਾ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ।