ਹੁਣ 50 ਫ਼ੀ ਸਦੀ ਵਸਤਾਂ 'ਤੇ ਹੀ 28 ਫ਼ੀ ਸਦੀ ਟੈਕਸ

ਖ਼ਬਰਾਂ, ਰਾਸ਼ਟਰੀ

ਗੁਹਾਟੀ, 10 ਨਵੰਬਰ : ਜੀਐਸਟੀ ਪਰਿਸ਼ਦ ਨੇ ਚਾਕਲੇਟ ਤੋਂ ਲੈ ਕੇ ਡਿਟਰਜੈਂਟ ਤਕ ਆਮ ਵਰਤੋਂ ਦੀਆਂ 177 ਵਸਤਾਂ 'ਤੇ ਟੈਕਸ ਦਰ ਨੂੰ ਮੌਜੂਦਾ 28 ਫ਼ੀ ਸਦੀ ਤੋਂ ਘਟਾ ਕੇ 18 ਫ਼ੀ ਸਦੀ ਕਰਨ ਦਾ ਫ਼ੈਸਲਾ ਕੀਤਾ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਇਹ ਜਾਣਕਾਰੀ ਦਿਤੀ। ਮੋਦੀ ਨੇ ਇਥੇ ਪੱਤਰਕਾਰਾਂ ਨੂੰ ਦਸਿਆ ਕਿ ਪਰਿਸ਼ਦ ਨੇ 28 ਫ਼ੀ ਸਦੀ ਦੀ ਕਰ ਦਰ ਵਾਲੀ ਸਲੈਬ ਵਿਚ ਵਸਤਾਂ ਦੀ ਗਿਣਤੀ ਨੂੰ ਘਟਾ ਕੇ ਸਿਰਫ਼ 50 ਕਰ ਦਿਤਾ ਹੈ ਜਿਹੜੀਆਂ ਪਹਿਲਾਂ 227 ਸਨ। ਜੀਐਸਟੀ ਪਰਿਸ਼ਦ ਨੇ ਇਥੇ ਅਪਣੀ 23ਵੀਂ ਬੈਠਕ ਵਿਚ ਅੱਜ 177 ਵਸਤਾਂ 'ਤੇ ਕਰ ਦਰ ਵਿਚ ਕਟੌਤੀ ਕੀਤੀ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਦੇ ਸ਼ਾਸਨ ਵਾਲੇ ਰਾਜ ਵਿਆਪਕ ਖਪਤ ਵਾਲੀਆਂ ਚੀਜ਼ਾਂ ਨੂੰ 28 ਫ਼ੀ ਸਦੀ ਕਰ ਦਾਇਰੇ ਵਿਚ ਰੱਖਣ ਦਾ ਵਿਰੋਧ ਕਰ ਰਹੇ ਸਨ। ਜੀਐਸਟੀ ਦਰ ਦੀ ਇਸ ਸਲੈਬ ਵਿਚ ਜ਼ਿਆਦਾਤਰ ਲਗਜ਼ਰੀ ਵਸਤਾਂ ਨੂੰ ਰਖਿਆ ਗਿਆ ਹੈ। ਦਰਾਂ ਤੈਅ ਕਰਨ ਵਾਲੀ 

ਕਮੇਟੀ ਨੇ 28 ਫ਼ੀ ਸਦੀ ਪ੍ਰਣਾਲੀ ਇਕ ਜੁਲਾਈ ਤੋਂ ਲਾਗੂ ਕੀਤੀ ਹੈ। ਇਸ ਵਿਚ ਪੰਜ ਕਰ ਸਲੈਬਾਂ 0 ਫ਼ੀ ਸਦੀ, ਪੰਜ ਫ਼ੀ ਸਦੀ, 12 ਫ਼ੀ ਸਦੀ, 18 ਫ਼ੀ ਸਦੀ ਅਤ 28 ਫ਼ੀ ਸਦੀ ਰਖੀਆਂ ਗਈਆਂ ਹਨ। ਮੋਦੀ ਨੇ ਕਿਹਾ, '28 ਫ਼ੀ ਸਦੀ ਕਰ ਸਲੈਬ ਵਿਚ 227 ਵਸਤਾਂ ਸਨ। ਫ਼ਿਟਮੈਂਟ ਕਮਟੀ ਨੇ ਵਸਤਾਂ ਦੀ ਗਿਣਤੀ ਘਟਾ ਕੇ 62 ਕਰਨ ਦੀ ਸਿਫ਼ਾਰਸ਼ ਕੀਤੀ ਸੀ ਜਦਕਿ ਜੀਐਸਟੀ ਪਰਿਸ਼ਦ ਨੇ ਇਸ ਤੋਂ ਵੀ ਅੱਗ ਵੱਧ ਕੇ 12 ਹੋਰ ਵਸਤਾਂ ਨੂੰ ਇਸ ਦੇ ਦਾਇਰੇ ਵਿਚੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ।' ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੀ ਚਿਊਂਗਮ, ਚਾਕਲੇਟ, ਫ਼ੇਸ਼ੀਅਲ, ਸ਼ੈਂਪੂ, ਮੇਕਅਪ ਤਿਆਰੀ ਸਮਾਨ, ਸ਼ੇਵਿੰਗ ਅਤੇ ਸ਼ੇਵਿੰਗ ਮਗਰੋਂ ਕੰਮ ਆਉਣ ਵਾਲੇ ਸਮਾਨ, ਡਿਉਡਰੈਂਟ, ਕਪੜੇ ਧੋਣ ਦੇ ਡਿਟਰਜੈਂਟ ਪਾਊਡਰ ਅਤੇ ਗ੍ਰੇਨਾਇਟ ਤੇ ਮਾਰਬਲ ਉਤੇ ਹੁਣ 18 ਫ਼ੀ ਸਦੀ ਦਰ ਨਾਲ ਜੀਐਸਟੀ ਲੱਗੇਗਾ। ਉਨ੍ਹਾਂ ਕਿਹਾ ਕਿ ਇਸ ਗੱਲ 'ਤੇ ਸਹਿਮਤੀ ਸੀ ਕਿ 28 ਫ਼ੀ ਸਦੀ ਸ਼੍ਰਣੀ ਵਿਚ ਸਿਰਫ਼ ਗ਼ੈਰ-ਜ਼ਰੂਰੀ ਚੀਜ਼ਾਂ ਹੀ ਹੋਣਗੀਆਂ। ਮੋਦੀ ਨੇ ਕਿਹਾ ਕਿ ਵਾਸ਼ਿੰਗ ਮਸ਼ੀਨਾਂ ਅਤੇ ਏਸੀ ਜਿਹੀਆਂ ਲਗਜ਼ਰੀ ਚੀਜ਼ਾਂ ਨੂੰ 28 ਫ਼ੀ ਸਦੀ ਜੀਐਸਟੀ ਦਾਇਰੇ ਵਿਚ ਰਖਿਆ ਗਿਆ ਹੈ। ਪਰਿਸ਼ਦ ਦੇ ਅੱਜ ਦੇ ਫ਼ੈਸਲੇ ਦਾ ਖ਼ਜ਼ਾਨੇ 'ਤੇ ਅਸਰ 20,000 ਕਰੋੜ ਰੁਪਏ ਸਾਲਾਨਾ ਪਵਗਾ। (ਏਜੰਸੀ)