ਇੰਦੌਰ : ਸਕੂਲੀ ਬੱਸ ਤੇ ਟਰੱਕ 'ਚ ਟੱਕਰ, ਪੰਜ ਬੱਚਿਆਂ ਦੀ ਮੌਤ, ਕਈ ਜ਼ਖ਼ਮੀ

ਖ਼ਬਰਾਂ, ਰਾਸ਼ਟਰੀ

ਇੰੰਦੌਰ, 5 ਜਨਵਰੀ : ਇੰਦੌਰ ਦੇ ਕਨਾਡੀਆ ਰੋਡ 'ਤੇ ਵਾਪਰੇ ਸੜਕ ਹਾਦਸੇ ਵਿਚ ਦਿੱਲੀ ਪਬਲਿਕ ਸਕੂਲ ਦੇ ਪੰਜ ਬੱਚਿਆਂ ਦੀ ਮੌਤ ਹੋ ਗਈ। ਇਹ ਹਾਦਸਾ ਸਕੂਲ ਬੱਸ ਅਤੇ ਤੇਜ਼ ਰਫ਼ਤਾਰ ਟਰੱਕ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ। ਟੱਕਰ ਏਨੀ ਜ਼ਬਰਦਸਤ ਸੀ ਕਿ ਸਕੂਲੀ ਬੱਸ ਦੇ ਪਰਖਚੇ ਉਡ ਗਏ। ਅਗਲਾ ਪੂਰਾ ਹਿੱਸਾ ਨਸ਼ਟ ਹੋ ਗਿਆ। ਹਾਦਸੇ ਵਿਚ ਪੰਜ ਸਕੂਲੀ ਬੱਚਿਆਂ ਅਤੇ ਬੱਸ ਚਲਾ ਰਹੇ ਡਰਾਈਵਰ ਦੀ ਮੌਤ ਹੋ ਗਈ। ਨੁਕਸਾਨੇ ਹਿੱਸੇ ਵਿਚੋਂ ਕਿਸੇ ਤਰ੍ਹਾਂ ਡਰਾਈਵਰ ਦੀ ਲਾਸ਼ ਕੱਢੀ ਗਈ ਪਰ 

ਲਾਸ਼ ਕੱਢਣ ਵਿਚ ਕਾਫ਼ੀ ਮੁਸ਼ਕਲ ਆਈ। ਹਾਦਸੇ ਵਿਚ 10 ਤੋਂ ਵੱਧ ਵਿਦਿਆਰਥੀ ਜ਼ਖਮੀ ਹੋ ਗਏ। ਬੱਸ ਤੇਜਾਜੀ ਨਗਰ ਵਲ ਜਾ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਬੱਸ ਗ਼ਲਤ ਸਾਈਡ ਤੋਂ ਜਾ ਰਹੀ ਸੀ। ਸ਼ਾਇਦ ਬੱਸ ਦੀਆਂ ਬ੍ਰੇਕਾਂ ਫ਼ੇਲ ਹੋ ਗਈਆਂ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾ ਦਿਤਾ ਗਿਆ ਹੈ। ਪੁਲਿਸ ਮੁਤਾਬਕ ਬੱਸ ਤੇਜਾਜੀ ਨਗਰ ਵਲ ਜਾ ਰਹੀ ਸੀ ਜੋ ਵਨਵੇਅ ਹੈ। ਸਕੂਲ ਵਿਚ ਛੁੱਟੀ ਹੋਣ ਮਗਰੋਂ ਬੱਸ ਬੱਚਿਆਂ ਨੂੰ ਘਰਾਂ 'ਚ ਛੱਡਣ ਜਾ ਰਹੀ ਸੀ। (ਏਜੰਸੀ)